ਚੰਡੀਗੜ੍ਹ 25 ਅਪ੍ਰੈਲ 2022 : ਪੰਜਾਬ ਦੀ ਮਾਨ ਸਰਕਾਰ ‘ਤੇ ਵਿਰੋਧੀ ਪਾਰਟੀਆਂ ਵਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਇਸੇ ਵਿਚਾਲੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ CM ਭਗਵੰਤ ਮਾਨ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਮੁੱਖ ਮੰਤਰੀ ਮਾਨ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ ਜੋ ਬਹੁਤ ਹੀ ਗੰਭੀਰ ਹਨ । ਇਸ ਲਈ ਦਿੱਲੀ ਜਾਣ ਦੀ ਬਜਾਏ ਸੂਬੇ ਵਿੱਚ ਰਹਿ ਕੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰੋ।
ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ, “ਭਗਵੰਤ ਮਾਨ ਜੀ ਸੂਬੇ ਜੁਮਲਿਆਂ ਨਾਲ ਨਹੀ ਸਗੋਂ ਨੀਤੀ ਤੇ ਨੀਅਤ ਨਾਲ ਚਲਦੇ ਹਨ। 15 ਸਾਲਾਂ ਵਿੱਚ ਕਣਕ ਦੀ ਸਭ ਤੋਂ ਘੱਟ ਖਰੀਦ ਤੇ 25 ਦਿਨਾਂ ਅੰਦਰ 14 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ । ਮੁੱਖ ਮੰਤਰੀ ਜੀ ਕੀ ਇਹ ‘ਆਪ’ ਨੂੰ ਵੋਟ ਦੇਣ ਦੀ ਅੰਨਦਾਤਾ ਨੂੰ ਸਜ਼ਾ ਦੇ ਰਹੇ ਹੋ? ਦਿੱਲੀ ਵੱਲ ਭੱਜਣਾ ਘਟਾਓ ਤੇ ਕੁਝ ਸਮਾਂ ਪੰਜਾਬ ਵਿੱਚ ਬਿਤਾਓ । ਸਮੱਸਿਆਵਾਂ ਗੰਭੀਰ ਹਨ।
जुमलों से नहीं @BhagwantMann साहब,
प्रदेश चलते हैं नीति व नीयत से!15 साल की सबसे कम गेहूं ख़रीद व 25 दिनों में 14 किसानों की आत्महत्या,
क्या ये ‘आप’ को वोट देने की सजा अन्नदाता को आप दे रहे हैं मुख्यमंत्री जी?
दिल्ली भागना कम करें,
कुछ वक्त पंजाब में बिताए,
समस्याएँ गंभीर है! https://t.co/xfnkBXQixJ— Amarinder Singh Raja (@RajaBrar_INC) April 25, 2022








