ਚੰਡੀਗੜ੍ਹ 12 ਅਪ੍ਰੈਲ 2022 : ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਵਾਦ ‘ਚ ਘਿਰਿਆ ਰਹਿੰਦਾ ਹੈ। ਹਾਲ ਹੀ ‘ਚ ਰਿਲੀਜ਼ ਹੋਏ ਸਿੱਧੂ ਆਪਣੇ ਨਵੇਂ ਗੀਤ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਏ ਹਨ। ਇਸ ਗੀਤ ‘ਤੇ ਆਮ ਆਦਮੀ ਪਾਰਟੀ ਨੇ ਇਤਰਾਜ਼ ਜਤਾਇਆ ਹੈ। ਜਾਣਕਾਰੀ ਮੁਤਾਬਕ ਹਾਲ ਹੀ ‘ਚ ਮੂਸੇਵਾਲਾ ਦਾ ਗੀਤ ਰਿਲੀਜ਼ ਹੋਇਆ ਹੈ। ਇਸ ਬਾਰੇ ‘ਆਪ’ ਦੇ ਆਗੂਆਂ ਵੱਲੋਂ ਇਸ ਵਿੱਚ ਪੰਜਾਬੀਆਂ ਨੂੰ ਗੱਦਾਰ ਕਿਹਾ ਜਾ ਰਿਹਾ ਹੈ।
ਇਸ ਮਾਮਲੇ ‘ਤੇ ਹਰਜੋਤ ਸਿੰਘ ਬੈਂਸ ਨੇ ਟਵੀਟ ਕੀਤਾ ਕਿ ”ਸਾਡੇ ਗੁਰੂ ਸਾਹਿਬ ਨੇ ਸਿਖਾਇਆ ਹੈ ਕਿ ਨਿਮਰਤਾ ਸਭ ਤੋਂ ਵੱਡਾ ਗੁਣ ਹੈ। ਹਾਰ ਨੂੰ ਆਤਮ ਨਿਰੀਖਣ ਦੇ ਸਬਕ ਵਜੋਂ ਲੈਣਾ ਚਾਹੀਦਾ ਹੈ। ਪਰ ਅਜਿਹਾ ਜਾਪਦਾ ਹੈ ਕਿ ਸਿੱਧੂ ਮੂਸੇਵਾਲਾ ਹੰਕਾਰ ਵਿੱਚ ਆਪਣਾ ਦਿਮਾਗ ਗੁਆ ਬੈਠਾ ਹੈ। ਪੰਜਾਬ ਦੇ ਲੋਕਾਂ ਨੇ ਦਿਲੋਂ ਵੋਟ ਪਾਈ ਹੈ, ਲੋਕਾਂ ਦੀ ਆਵਾਜ਼ ਨੂੰ ਗੱਦਾਰ ਕਹਿਣਾ ਸ਼ਰਮਨਾਕ ਹੈ।
Our Guru Sahib has taught that humbleness is the greatest virtue.
Defeat should be taken as lesson of Introspection.But @iSidhuMooseWala seems to have lost his mind in arrogance. People of Punjab have voted from their hearts, calling the voice of people Gaddar is shameful.
— Harjot Singh Bains (@harjotbains) April 12, 2022
ਜੀਵਨਜੋਤ ਕੌਰ ਨੇ ਜਵਾਬ ਦਿੰਦਿਆਂ ਕਿਹਾ ਕਿ “ਪੰਜਾਬੀਆਂ ਨੂੰ ਗਰਦਾਰੀ ਨਹੀਂ ਆਉਂਦੀ, ਸਿੱਧੂ ਮੂਸੇਵਾਲਾ। ਹੱਕ ਸੱਚ ਲਈ ਖੜੇ ਰਹਿਣ ਵਾਲੇ ਪੰਜਾਬੀਆਂ ਲਈ ਅਜਿਹੀ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨੀ ਬਹੁਤ ਗਲਤ ਹੈ।
ਪੰਜਾਬੀਆਂ ਨੂੰ ਗੱਦਾਰੀ ਨਹੀਂ ਆਉਂਦੀ @SidhuMooseVala. ਹਕ਼ ਸੱਚ ਨਾਲ ਖੜ੍ਹਨ ਵਾਲੇ ਪੰਜਾਬੀਆਂ ਲਈ ਇਹੋ ਜਿਹੀ ਇਤਰਾਜ਼ਯੋਗ ਭਾਸ਼ਾ ਵਰਤਣੀ ਬਹੁਤ ਮੰਦਭਾਗਾ.
— Jeevan Jyot Kaur (@jeevanjyot20) April 12, 2022
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਾਂਗਰਸ ਨੂੰ ਇਸ ਮਾਮਲੇ ਵਿੱਚ ਮੁਆਫੀ ਮੰਗਣ ਲਈ ਕਿਹਾ ਹੈ। ਉਹਨਾਂ ਕਿਹਾ ਕਿ “ਕਾਂਗਰਸੀ ਆਗੂ ਮੂਸੇਵਾਲਾ ਨੇ ਆਪਣੇ ਨਵੇਂ ਗੀਤ ਵਿੱਚ ਪੰਜਾਬ ਦੇ ਲੋਕਾਂ ਨੂੰ ਗੱਦਾਰ ਕਿਹਾ ਹੈ। ਕਾਂਗਰਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
कांग्रेस नेता मुस्सेवाला ने अपने नए गाने में पंजाब के लोगों को ग़द्दार कहा। कांग्रेस पार्टी पंजाब के लोगों से माफ़ी माँगे @ZeePunjabHH@News18Punjab@BhagwantMann
— Neel Garg (@GargNeel) April 12, 2022








