Home Uncategorized ਨਵਜੋਤ ਸਿੱਧੂ ਬਿਆਨ ਤੋਂ ਪਲਟੇ, ਬੋਲੇ-ਭਗਵੰਤ ਮਾਨ ‘ਰੱਬੜ ਦਾ ਗੁੱਡਾ’ ਨੀਂ ਮੇਰਾ...
ਚੰਡੀਗੜ੍ਹ 23 ਅਪ੍ਰੈਲ 2022 : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਮੁੱਖ ਮੰਤਰੀ ਭਗਵੰਤ ਮਾਨ ਦੇ ਮੁਦੇ ‘ਤੇ ਯੂ-ਤਰਨ ਲੈ ਲਿਆ ਹੈ। ਸਿੱਧੂ ਨੇ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਛੋਟਾ ਭਾਈ ਮੰਨਿਆ ਹੈ। ਜੇਕਰ ਉਹ ਮਾਫ਼ੀਆ ਖ਼ਿਲਾਫ਼ ਲੜਨਗੇ ਤਾ ਪਾਰਟੀ ਤੋਂ ਉੱਠ ਕੇ ਮੈਂ ਉਨ੍ਹਾਂ ਦਾ ਸਾਥ ਦੇਵਾਂਗਾ। ਭਗਵੰਤ ਮਾਨ ਇਮਾਨਦਾਰ ਹੈ ਪਰ ਇਹ ਸਿਸਟਮ ਡੂੰਘਾ ਹੈ। ਉਮੀਦ ਹੈ ਕਿ ਉਹ ਪੰਜਾਬ ਦੀ ਹੋਂਦ ਦੀ ਲੜਾਈ ਮਜ਼ਬੂਤੀ ਨਾਲ ਲੜਨਗੇ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਿੱਧੂ ਨੇ ਸੀਐਮ ਮਾਨ ਨੂੰ ‘ਰੱਬੜ ਦਾ ਗੁੱਡਾ’ ਅਤੇ ਕੇਜਰੀਵਾਲ ਦੀ ਕਠਪੁਤਲੀ ਕਿਹਾ ਸੀ। ਸਿੱਧੂ ਨੇ ਕਿਹਾ ਸੀ ਕਿ ਦਿੱਲੀ ਤੋਂ ਉਨ੍ਹਾਂ ‘ਤੇ ਚਾਬੀਆਂ ਲੱਦੀਆਂ ਜਾ ਰਹੀਆਂ ਹਨ।

ਕਾਰਟੂਨ ਸਾਂਝਾ ਕਰ ਕੱਸਿਆ ਸੀ ਤੰਜ
ਪੰਜਾਬ ਕਾਂਗਰਸ ਪ੍ਰਧਾਨ ਬਣਨ ਦੀ ਉਮੀਦ ‘ਚ ਸਿੱਧੂ ਸਰਕਾਰ ‘ਤੇ ਕਾਫੀ ਨਿਸ਼ਾਨਾ ਸਾਧ ਰਹੇ ਸਨ। ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ਸਿੱਧੂ ਕਾਫੀ ਭੜਕ ਗਏ ਸਨ। ਉਨ੍ਹਾਂ ਨੇ ਟਵੀਟ ਕਰਕੇ ਭਗਵੰਤ ਮਾਨ ਨੂੰ ਕਾਰਟੂਨ ਸ਼ੇਅਰ ਕਰਨ ਦਾ ਤਾਅਨਾ ਮਾਰਿਆ ਸੀ। ਸਿੱਧੂ ਨੇ ਕਿਹਾ ਸੀ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਰਵਿੰਦ ਕੇਜਰੀਵਾਲ ਦੀ ਕਠਪੁਤਲੀ ਵਾਂਗ ਕੰਮ ਕਰ ਰਹੀ ਹੈ। ਹਾਲਾਂਕਿ ਹੁਣ ਉਨ੍ਹਾਂ ਨੇ ਅਚਾਨਕ ਭਗਵੰਤ ਮਾਨ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ ਹੈ।
