ਦੋਆਬਾਪੰਜਾਬਮਾਝਾਮਾਲਵਾ ਲਾਰੈਂਸ ਤੋਂ ਬਾਅਦ ਜੱਗੂ ਭਗਵਾਨਪੁਰੀਆ ਪਹੁੰਚਿਆ ਹਾਈਕੋਰਟ, ਕੀਤੀ ਬੁਲੇਟ ਪਰੂਫ ਜੈਕੇਟ ਤੇ ਗੱਡੀ ਦੇਣ ਦੀ ਮੰਗ By redfm - June 3, 2022 0 296 FacebookTwitterPinterestWhatsApp ਚੰਡੀਗੜ੍ਹ 3 ਜੂਨ 2022 : ਗੈਂਗਸਟਰ ਲਾਰੈਂਸ ਤੋਂ ਬਾਅਦ ਹੁਣ ਜੱਗੂ ਭਗਵਾਨਪੁਰੀਆ ਵੀ ਸੁਰੱਖਿਆ ਲਈ ਹਾਈਕੋਰਟ ਪਹੁੰਚ ਗਿਆ ਹੈ। ਜੱਗੂ ਨੂੰ ਜਾਨ ਦੇ ਖਤਰੇ ਦਾ ਡਰ ਸਤਾ ਰਿਹਾ ਹੈ। ਜੱਗੂ ਦੀ ਮਾਂ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਜੱਗੂ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾਂਦਾ ਹੈ ਤਾਂ ਬੁਲੇਟ ਪਰੂਫ ਜੈਕੇਟ ਤੇ ਗੱਡੀ ਦਿੱਤੀ ਜਾਵੇ। ਉਸ ਦੀ ਮਾਂ ਨੇ ਵੀ ਭਗਵਾਨਪੁਰੀਆ ਨੂੰ ਟਾਰਚਰ ਕਰਨ ਦਾ ਦੋਸ਼ ਲਗਾਇਆ ਹੈ। ਜੱਗੂ ਭਗਵਾਨਪੁਰੀਆ ਦਾ ਨਾਂ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸਾਹਮਣੇ ਆ ਰਿਹਾ ਹੈ। ਲਾਰੈਂਸ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਟ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿਚ ਕਿਹਾ ਕਿ ਪੰਜਾਬ ਪੁਲਿਸ ਉਸ ਦਾ ਇਨਕਾਊਂਟਰ ਕਰ ਸਕਦੀ ਹੈ। ਇਸ ਲਈ ਉਹ ਨੂੰ ਪੰਜਾਬ ਲਿਆਉਣ ਦਾ ਪ੍ਰੋਡਕਸ਼ਨ ਵਾਰੰਟ ਨਾ ਦਿੱਤਾ ਜਾਵੇ। ਇਸ ਦੇ ਜਵਾਬ ਵਿਚ ਪੰਜਾਬ ਸਰਕਾਰ ਨੇ ਕਿਹਾ ਕਿ ਨਾ ਤਾਂ ਉਸ ਦਾ ਨਾਂ ਐੱਫਆਈਆਰ ਵਿਚ ਹੈ ਤੇ ਨਾ ਹੀ ਉਸ ਦਾ ਪ੍ਰੋਡਕਸ਼ਨ ਵਾਰੰਟ ਮੰਗਿਆ ਗਿਆ ਹੈ। ਹਾਈਕੋਰਟ ਨੇ ਪਟੀਸ਼ਨ ਨੂੰ ਆਧਾਰਹੀਣ ਦੱਸ ਕੇ ਖਾਰਜ ਕਰ ਦਿੱਤਾ।