Tuesday, October 27, 2026
Home ਦੇਸ਼ ਤੂਫਾਨ ‘ਚ ਫਸੀ ਸਪਾਈਸਜੈਟ ਦੀ ਉਡਾਣ, 12 ਯਾਤਰੀ ਜ਼ਖ਼ਮੀ

ਤੂਫਾਨ ‘ਚ ਫਸੀ ਸਪਾਈਸਜੈਟ ਦੀ ਉਡਾਣ, 12 ਯਾਤਰੀ ਜ਼ਖ਼ਮੀ

0
105
spicejet

ਨਵੀਂ ਦਿੱਲੀ 2 ਮਈ 2022 : ਸਪਾਈਸਜੈੱਟ ਦੀ ਮੁੰਬਈ-ਦੁਰਗਾਪੁਰ ਉਡਾਣ ਐਤਵਾਰ ਨੂੰ ਹਵਾਈ ਅੱਡੇ ‘ਤੇ ਉਤਰਦੇ ਸਮੇਂ ਗੰਭੀਰ ਵਾਯੂਮੰਡਲ ਵਿੱਚ ਗੜਬੜੀ ਦਾ ਸਾਹਮਣਾ ਕਰ ਗਈ, ਜਿਸ ਵਿੱਚ ਸਵਾਰ ਘੱਟੋ-ਘੱਟ 12 ਯਾਤਰੀ ਜ਼ਖਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਜ਼ਖਮੀ ਯਾਤਰੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਸਪਾਈਸਜੈੱਟ ਦੇ ਬੁਲਾਰੇ ਨੇ ਕਿਹਾ, ”1 ਮਈ ਨੂੰ ਸਪਾਈਸਜੈੱਟ ਦਾ ਬੋਇੰਗ ਬੀ737 ਜਹਾਜ਼ ਮੁੰਬਈ ਤੋਂ ਦੁਰਗਾਪੁਰ ਲਈ ਉਡਾਣ SG-945 ਦਾ ਸੰਚਾਲਨ ਕਰਦੇ ਸਮੇਂ ਹਵਾਈ ਅੱਡੇ ‘ਤੇ ਲੈਂਡ ਕਰ ਰਿਹਾ ਸੀ ਕਿ ਉਸ ਸਮੇਂ ਇਸ ਵਿਚ ਗੰਭੀਰ ਮਾਹੌਲ ਖਰਾਬ ਹੋ ਗਿਆ, ਜਿਸ ਕਾਰਨ ਬਦਕਿਸਮਤੀ ਨਾਲ ਕੁਝ ਯਾਤਰੀ ਜ਼ਖਮੀ ਹੋ ਗਏ। “

 

ਦੱਸਿਆ ਜਾ ਰਿਹਾ ਹੈ ਕਿ ਘਟਨਾ ਦੌਰਾਨ ਕਈ ਯਾਤਰੀ ਬੁਰੀ ਤਰ੍ਹਾਂ ਘਬਰਾ ਗਏ। ਸੀਟਾਂ ਦੇ ਉੱਪਰ ਰੱਖਿਆ ਸਮਾਨ ਹੇਠਾਂ ਡਿੱਗਣ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਗਈ ਸੀ। ਹਾਲਾਂਕਿ ਪਾਇਲਟਾਂ ਦੀ ਸਮਝਦਾਰੀ ਕਾਰਨ ਯਾਤਰੀਆਂ ਨਾਲ ਭਰੇ ਜਹਾਜ਼ ਨੂੰ ਸਹੀ ਢੰਗ ਨਾਲ ਤੂਫਾਨ ‘ਚੋਂ ਬਾਹਰ ਕੱਢ ਲਿਆ ਗਿਆ।

ਬੁਲਾਰੇ ਨੇ ਦੱਸਿਆ ਕਿ ਦੁਰਗਾਪੁਰ ਵਿਖੇ ਜਹਾਜ਼ ਦੇ ਉਤਰਨ ਤੋਂ ਬਾਅਦ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ। “ਸਪਾਈਸਜੈੱਟ ਇਸ ਮੰਦਭਾਗੀ ਘਟਨਾ ‘ਤੇ ਅਫਸੋਸ ਪ੍ਰਗਟ ਕਰਦਾ ਹੈ ਅਤੇ ਜ਼ਖਮੀਆਂ ਨੂੰ ਹਰ ਸੰਭਵ ਡਾਕਟਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ,” ਉਸਨੇ ਕਿਹਾ।