ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ ਤੋਂ ਬਾਅਦ ਦੇਖੋ ਕਿ ਬੋਲੇ CM ਭਗਵੰਤ ਮਾਨ

0
100
CM Maan

ਚੰਡੀਗੜ੍ਹ 27 ਅਪ੍ਰੈਲ 2022 : ਦੇਸ਼ ‘ਚ ਵਿਗੜਦੇ ਕੋਰੋਨਾ ਹਾਲਾਤਾਂ ਨੂੰ ਲੈ ਕੇ PM ਮੋਦੀ ਦੀ ਅੱਜ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਹੋਈ, ਜਿਸ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ।

ਮੀਟਿੰਗ ਮਗਰੋਂ ਸੀ.ਐੱਮ. ਮਾਨ ਨੇ ਟਵੀਟ ਕਰਕੇ ਦੱਸਿਆ ਕਿ ਇਸ ਬੈਠਕ ‘ਚ ਸਾਰੇ ਸੂਬਿਆਂ ਅਤੇ ਕੇਂਦਰ ਦੀ ਤਿਆਰੀ ‘ਤੇ ਸਕਾਰਾਤਮਕ ਚਰਚਾ ਹੋਈ। ਪੰਜਾਬ ਵਿੱਚ ਹਾਲਾਤ ਕੰਟਰੋਲ ‘ਚ ਨੇ ਅਤੇ ਅੱਗੇ ਵੀ ਹਾਲਾਤਾਂ ਨੂੰ ਕਾਬੂ ‘ਚ ਰੱਖਣ ਲਈ ਜ਼ਰੂਰਤ ਮੁਤਾਬਕ ਹਰ ਕਦਮ ਚੁੱਕਾਂਗੇ।

ਮੀਟਿੰਗ ਮਗਰੋਂ ਸਿਹਤ ਮੰਤਰੀ ਵਿਜੇ ਸਿੰਗਲ ਨੇ ਕਿਹਾ ਕਿ ਕੋਰੋਨਾ ਨੂੰ ਲੈ ਕੇ ਪੰਜਾਬ ਦੇ ਹਾਲਾਤ ਕਾਬੂ ‘ਚ ਹਨ, ਪਰ ਪੰਜਾਬੀਆਂ ਨੂੰ ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ ਅਤੇ ਇਸ ‘ਚ ਕੋਈ ਜੁਰਮਾਨਾ ਨਹੀਂ ਹੈ, ਕਿਉਂਕਿ ਗੁਆਂਢੀ ਸੂਬਿਆਂ ‘ਚ ਕੇਸ ਵੱਧ ਰਹੇ ਹਨ, ਤਾਂ ਇਸ ਲਈ ਸਾਵਧਾਨ ਰਹਿਣ ਦੀ ਲੋੜ ਹੈ।

ਪੀ.ਐੱਮ. ਮੋਦੀ ਨਾਲ ਸੀ.ਐੱਮ. ਮਾਨ ਦੀ ਮੀਟਿੰਗ ਬਾਰੇ ਦੱਸਦਿਆਂ ਮੰਤਰੀ ਸਿੰਗਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੁਝ ਸੂਬਿਆਂ ਨੂੰ ਪਾਬੰਦੀਆਂ ਵਾਉਣ ਲਈ ਕਿਹਾ ਹੈ, ਫਿਲਹਾਲ ਕੋਈ ਜੁਰਮਾਨਾ ਨਹੀਂ ਲਗਾਇਆ ਜਾਵੇਗਾ।