ਅਲਕਾ ਲਾਂਬਾ ਦੀ ਰੋਪੜ ਪੇਸ਼ੀ ਦੌਰਾਨ ਕਾਂਗਰਸੀਆਂ ਨੇ ਕੀਤਾ ਹੰਗਾਮਾ

0
103
Alka Lamba

ਚੰਡੀਗੜ੍ਹ 27 ਅਪ੍ਰੈਲ 2022 : ਰੋਪੜ ‘ਚ ਕਾਂਗਰਸੀ ਆਗੂ ਅਲਕਾ ਲਾਂਬਾ ਪੁਲਿਸ ਅੱਗੇ ਪੇਸ਼ ਹੋਈ ਹੈ। ਇਸ ਮੌਕੇ ਕਾਂਗਰਸੀਆਂ ਨੇ ਖੂਬ ਹੰਗਾਮਾ ਕੀਤਾ। ਪੁਲਿਸ ਨੇ ਕਾਂਗਰਸੀ ਆਗੂਆਂ ਨੂੰ ਅੰਦਰ ਨਹੀਂ ਜਾਣ ਦਿੱਤਾ। ਜਿਸ ਤੋਂ ਬਾਅਦ ਕਾਂਗਰਸੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਹਾਲਾਂਕਿ ਇਸ ਦੌਰਾਨ ਇਕ ਵਾਰ ਫਿਰ ਕਾਂਗਰਸ ਦੀ ਖਿੱਚੋਤਾਣ ਸਾਹਮਣੇ ਆਈ। ਇਥੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਰੋਪੜ ਪਹੁੰਚੇ। ਹਾਲਾਂਕਿ ਉਹ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਾਂ ਹੋਰ ਸੀਨੀਅਰ ਆਗੂਆਂ ਨੂੰ ਨਹੀਂ ਮਿਲੇ। ਇਸ ਤੋਂ ਪਹਿਲਾਂ ਵੜਿੰਗ ਦੇ ਤਾਜਪੋਸ਼ੀ ਵਾਲੇ ਦਿਨ ਵੀ ਉਨ੍ਹਾਂ ਨੇ ਕਾਂਗਰਸੀ ਆਗੂਆਂ ਨਾਲ ਸਟੇਜ ਸ਼ੇਅਰ ਨਹੀਂ ਕੀਤੀ ਸੀ।