Tuesday, October 27, 2026
Home ਵਿਦੇਸ਼ ਸਾਊਦੀ ਅਰਬ ਪਹੁੰਚੇ ਪਾਕਿ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਲੱਗੇ ਚੋਰ-ਚੋਰ...

ਸਾਊਦੀ ਅਰਬ ਪਹੁੰਚੇ ਪਾਕਿ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਲੱਗੇ ਚੋਰ-ਚੋਰ ਦੇ ਨਾਅਰੇ

0
127
Shahbaz Sharif

ਸਾਊਦੀ ਅਰਬ 30 ਅਪ੍ਰੈਲ 2022 : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤਿੰਨ ਦਿਨਾਂ ਸਰਕਾਰੀ ਦੌਰੇ ‘ਤੇ ਸਾਊਦੀ ਅਰਬ ਪਹੁੰਚੇ ਹਨ। ਬੀਤੇ ਦਿਨ ਉਹ ਆਪਣੀ ਕੈਬਨਿਟ ਨਾਲ ਮਦੀਨਾ ਸਥਿਤ ਮਸਜਿਦ-ਏ-ਨਬਵੀ ਗਏ ਸਨ, ਪਰ ਇੱਥੇ ਮੌਜੂਦ ਪਾਕਿਸਤਾਨੀਆਂ ਨੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਵੀਡੀਓ ਦੀ ਸ਼ੁਰੂਆਤ ‘ਚ ਜਿਵੇਂ ਹੀ ਪਾਕਿਸਤਾਨੀ ਪ੍ਰਧਾਨ ਮੰਤਰੀ ਸਾਊਦੀ ਡਿਪਲੋਮੈਟਾਂ ਨਾਲ ਮਸਜਿਦ-ਏ-ਨਬਵੀ ਪਹੁੰਚਦੇ ਹਨ, ਲੋਕ ਉਨ੍ਹਾਂ ਦੇ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ। ਇਸ ਦੌਰਾਨ ਕੁਝ ਲੋਕ ਚੋਰ-ਚੋਰ ਦਾ ਰੌਲਾ ਪਾਉਣ ਲੱਗ ਪਏ। ਇਸ ਦੇ ਨਾਲ ਹੀ ਇਕ ਹੋਰ ਵੀਡੀਓ ਵਿਚ ਜਦੋਂ ਸ਼ਹਿਬਾਜ਼ ਦੀ ਕੈਬਨਿਟ ਮਸਜਿਦ ਪਹੁੰਚਦੀ ਹੈ ਤਾਂ ਉਨ੍ਹਾਂ ਦੇ ਖਿਲਾਫ ਵੀ ਇਸੇ ਤਰ੍ਹਾਂ ਦੇ ਨਾਅਰੇ ਸੁਣਾਈ ਦਿੰਦੇ ਹਨ।

ਪਾਕਿਸਤਾਨ ਦੀ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਇਸ ਵਿਰੋਧ ਦੇ ਪਿੱਛੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਹੱਥ ਦੱਸਿਆ ਹੈ। ਉਸ ਨੇ ਕਿਹਾ ਕਿ ਮੈਂ ਇਸ ਪਵਿੱਤਰ ਸਥਾਨ ‘ਤੇ ਉਸ ਵਿਅਕਤੀ ਦਾ ਨਾਂ ਨਹੀਂ ਲਵਾਂਗੀ, ਕਿਉਂਕਿ ਮੈਂ ਇਸ ਜਗ੍ਹਾ ਦੀ ਵਰਤੋਂ ਰਾਜਨੀਤੀ ਲਈ ਨਹੀਂ ਕਰਨਾ ਚਾਹੁੰਦੀ। ਇਮਰਾਨ ਖਾਨ ਨੇ ਪਾਕਿਸਤਾਨੀ ਸਮਾਜ ਨੂੰ ਬਰਬਾਦ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ ‘ਚ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।