Tuesday, October 27, 2026
Home Breaking news ਪਾਕਿ ਦੇ ਸਾਬਕਾ PM ਇਮਰਾਨ ਖ਼ਾਨ ਦੀਆਂ ਵਧੀਆਂ ਮੁਸ਼ਕਿਲਾਂ, ਕਿਸੇ ਵੇਲੇ ਵੀ...

ਪਾਕਿ ਦੇ ਸਾਬਕਾ PM ਇਮਰਾਨ ਖ਼ਾਨ ਦੀਆਂ ਵਧੀਆਂ ਮੁਸ਼ਕਿਲਾਂ, ਕਿਸੇ ਵੇਲੇ ਵੀ ਹੋ ਸਕਦੀ ਹੈ ਗ੍ਰਿਫ਼ਤਾਰੀ

0
159
Imran Khan

ਇਸਲਾਮਾਬਾਦ 22 ਅਗਸਤ 2022 : ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਦਹਿਸ਼ਤੀ ਕੇਸ ਦਰਜ ਕੀਤੇ ਜਾਣ ਤੋਂ ਇਕ ਦਿਨ ਬਾਅਦ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਏਆਰਵਾਈ ਨਿਊਜ਼ ਨੇ ਸੋਮਵਾਰ ਨੂੰ ਰਿਪੋਰਟ ਕੀਤੀ ਕਿ ਇਮਰਾਨ ਖਾਨ ਦੇ ਖਿਲਾਫ ਮਾਮਲਾ ਦਰਜ ਕੀਤੇ ਜਾਣ ਤੋਂ ਇਕ ਦਿਨ ਬਾਅਦ, ਉਨ੍ਹਾਂ ਦੇ ਨਿਵਾਸ ਵੱਲ ਜਾਣ ਵਾਲੀ ਸੜਕ ‘ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।

ਇਸ ਦੌਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਆਗੂਆਂ ਨੇ ਪਾਰਟੀ ਮੁਖ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸੰਭਾਵਿਤ ਗ੍ਰਿਫ਼ਤਾਰੀ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨਾਂ ਦੀ ਚਿਤਾਵਨੀ ਦਿੱਤੀ ਹੈ। ਪਾਕਿਸਤਾਨੀ ਅਖਬਾਰ ਡਾਨ ਦੀ ਰਿਪੋਰਟ ਮੁਤਾਬਕ ਪੀਟੀਆਈ ਕਾਰਕੁਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੇ ਆਗੂ ‘ਲਾਲ ਲਾਈਨ’ ਹੋਣਗੇ। ਇਸ ਦੌਰਾਨ ਇੱਕ ਤੇਜ਼ੀ ਨਾਲ ਟ੍ਰੈਂਡਿੰਗ ਟਵਿੱਟਰ ਪੋਸਟ ਨੇ ਵੀ ਲੋਕਾਂ ਦਾ ਧਿਆਨ ਖਿੱਚਿਆ ਜਿਸ ਵਿੱਚ ਕਿਹਾ ਗਿਆ, “ਇਮਰਾਨ ਖਾਨ ਸਾਡੀ ਲਾਲ ਲਾਈਨ ਹੈ।”

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੀਟੀਆਈ ਨੇਤਾਵਾਂ ਨੇ ਲੋਕਾਂ ਨੂੰ ਆਪੋ-ਆਪਣੇ ਸ਼ਹਿਰਾਂ ਵਿਚ ਵੱਖ-ਵੱਖ ਥਾਵਾਂ ‘ਤੇ ਇਕੱਠੇ ਹੋਣ ਲਈ ਕਿਹਾ। ਪਾਰਟੀ ਨੇਤਾ ਹਮਾਦ ਅਜ਼ਹਰ ਨੇ ਲਾਹੌਰ ਦੇ ਲਿਬਰਟੀ ਚੌਕ ਅਤੇ ਫ਼ਾਰੂਕ ਹਬੀਬ ਨੇ ਫੈਸਲਾਬਾਦ ਦੇ ਸਮੰਦਰੀ ਰੋਡ ‘ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਅਲੀ ਅਮੀਨ ਗੰਡਾਪੁਰ ਨੇ ਇਸਲਾਮਾਬਾਦ ‘ਤੇ ਕਬਜ਼ਾ ਕਰਨ ਦੀ ਧਮਕੀ ਦਿੰਦੇ ਹੋਏ ਪੁਲਿਸ ਨੂੰ ਸਿਆਸੀ ਜੰਗ ਦਾ ਹਿੱਸਾ ਨਾ ਬਣਨ ਦੀ ਚਿਤਾਵਨੀ ਦਿੱਤੀ ਹੈ। ਜੇਕਰ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਅਸੀਂ ਇਸਲਾਮਾਬਾਦ ‘ਤੇ ਕਬਜ਼ਾ ਕਰ ਲਵਾਂਗੇ। ਪੁਲਿਸ ਨੂੰ ਮੇਰਾ ਸੁਨੇਹਾ ਹੈ ਕਿ ਉਹ ਹੁਣ ਇਸ ਸਿਆਸੀ ਜੰਗ ਦਾ ਹਿੱਸਾ ਨਾ ਬਣਨ।”

ਧਿਆਨਯੋਗ ਹੈ ਕਿ ਖਾਨ ਖਿਲਾਫ ਸ਼ਨੀਵਾਰ ਨੂੰ ਇਸਲਾਮਾਬਾਦ ਦੀ ਆਪਣੀ ਰੈਲੀ ‘ਚ ਨਿਆਂਪਾਲਿਕਾ, ਪੁਲਸ ਅਤੇ ਹੋਰ ਰਾਜ ਸੰਸਥਾਵਾਂ ਨੂੰ ਧਮਕੀ ਦੇਣ ਦੇ ਦੋਸ਼ ‘ਚ ਐਤਵਾਰ ਨੂੰ ਅੱਤਵਾਦੀ ਮਾਮਲਾ ਦਰਜ ਕੀਤਾ ਗਿਆ ਸੀ।