ਅਮਰੀਕਾ ‘ਚ ਬਜ਼ੁਰਗ ਸਿੱਖ ‘ਤੇ ਹੋਇਆ ਹਮਲਾ ਕੀਤੀ ਕੁੱਟਮਾਰ ਅਤੇ ਬਦਸਲੂਕੀ

0
102
sikh

ਨਿਊਯਾਰਕ 5 ਅਪ੍ਰੈਲ 2022 : ਅਮਰੀਕਾ ਦੇ ਨਿਊਯਾਰਕ ਸਿਟੀ ‘ਚ ਇਸ ਹਫਤੇ ਇੱਕ ਬਜ਼ੁਰਗ ਸਿੱਖ ਵਿਅਕਤੀ ਨਾਲ ਕਥਿਤ ਕੁੱਟਮਾਰ ਅਤੇ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਮੁਤਾਬਕ ਉਹ ਇਸ ਮਾਮਲੇ ਨੂੰ ਲੈ ਕੇ ਸਥਾਨਕ ਪੁਲਸ ਨਾਲ ਲਗਾਤਾਰ ਸੰਪਰਕ ‘ਚ ਹਨ ਅਤੇ ਜਾਂਚ ਕਰ ਰਹੇ ਹਨ। ਅਮਰੀਕਾ ‘ਚ ਜਨਵਰੀ ਤੋਂ ਬਾਅਦ ਅਜਿਹਾ ਦੂਜਾ ਮਾਮਲਾ ਹੈ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ‘ਚ ਬਜ਼ੁਰਗ ਸਿੱਖ ਵਿਅਕਤੀ ਨੂੰ ਖੂਨ ਨਾਲ ਲੱਥਪੱਥ ਦਸਤਾਰ ਅਤੇ ਕੱਪੜਿਆਂ ‘ਚ ਦੇਖਿਆ ਜਾ ਸਕਦਾ ਹੈ।

ਸਿੱਖ ਕੁਲੀਸ਼ਨ, ਇੱਕ ਸਮਾਜ-ਅਧਾਰਤ ਨਾਗਰਿਕ ਅਤੇ ਮਨੁੱਖੀ ਅਧਿਕਾਰ ਸੰਗਠਨ, ਨੇ ਕਿਹਾ ਕਿ ਉਹ ਐਤਵਾਰ ਸਵੇਰੇ ਕੁਈਨਜ਼, ਨਿਊਯਾਰਕ ‘ਚ ਇੱਕ ਬਜ਼ੁਰਗ ਸਿੱਖ ਵਿਅਕਤੀ ‘ਤੇ ਹੋਏ ਕਥਿਤ ਹਮਲੇ ਤੋਂ ਜਾਣੂ ਸੀ। ਸੰਸਥਾ ਨੇ ਕਿਹਾ, ”ਅਸੀਂ ਇਸ ਘਟਨਾ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਰਿਚਮੰਡ ਹਿੱਲ ਸੰਗਤ (ਸਮੂਹ) ਦੇ ਸੰਪਰਕ ਵਿਚ ਹਾਂ। ਅਸੀਂ ਇਸ ਘਟਨਾ ‘ਤੇ ਬਹੁਤ ਤੇਜ਼ੀ ਨਾਲ ਕੰਮ ਕਰ ਰਹੇ ਹਾਂ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਕੀਤਾ ਜਾ ਸਕਦਾ ਹੈ।

ਕਵੀਂਸ ਬੋਰੋ ਦੇ ਪ੍ਰਧਾਨ ਡੋਨੋਵਨ ਰਿਚਰਡਸ ਨੇ ਵੀ ਟਵੀਟ ਕੀਤਾ ਕਿ ਉਨ੍ਹਾਂ ਦਾ ਦਫਤਰ ਰਿਚਮੰਡ ਹਿੱਲ ‘ਚ ਵਾਪਰੀ ਘਟਨਾ ਤੋਂ ਜਾਣੂ ਹੈ ਅਤੇ ਕਥਿਤ ਹਮਲੇ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਨਿਊਯਾਰਕ ਸਿਟੀ ਪੁਲਸ ਵਿਭਾਗ ਨਾਲ ਸੰਪਰਕ ਕਰ ਰਿਹਾ ਹੈ।