Home ਵਿਦੇਸ਼ ਅਫਗਾਨਿਸਤਾਨ ‘ਚ ਮਸਜਿਦ ਤੇ ਸਕੂਲ ‘ਚ ਹੋਏ ਧਮਾਕੇ ‘ਚ 33 ਲੋਕਾਂ ਦੀ...
ਕਾਬੁਲ 23 ਅਪ੍ਰੈਲ 2022 : ਉੱਤਰੀ ਅਫਗਾਨਿਸਤਾਨ ‘ਚ ਸ਼ੁੱਕਰਵਾਰ ਨੂੰ ਇਕ ਮਸਜਿਦ ਅਤੇ ਧਾਰਮਿਕ ਸਕੂਲ ‘ਚ ਹੋਏ ਧਮਾਕੇ ‘ਚ ਸਕੂਲੀ ਵਿਦਿਆਰਥੀਆਂ ਸਮੇਤ ਘੱਟੋ-ਘੱਟ 33 ਲੋਕਾਂ ਦੀ ਮੌਤ ਹੋ ਗਈ। ਤਾਲਿਬਾਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜ਼ਬੀਹੁੱਲ੍ਹਾ ਮੁਜਾਹਿਦ ਨੇ ਕੁੰਦੁਜ਼ ਸੂਬੇ ਦੇ ਇਮਾਮ ਸਾਹਿਬ ਸ਼ਹਿਰ ਵਿੱਚ ਬੰਬ ਧਮਾਕੇ ਦੀ ਖ਼ਬਰ ਨੂੰ ਟਵੀਟ ਕਰਦਿਆਂ ਕਿਹਾ ਕਿ 43 ਹੋਰ ਲੋਕ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਹਨ।
ਹਾਲਾਂਕਿ ਕਿਸੇ ਨੇ ਵੀ ਇਨ੍ਹਾਂ ਧਮਾਕਿਆਂ ਦੀ ਤੁਰੰਤ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਅਫਗਾਨਿਸਤਾਨ ਦੇ ਇਸਲਾਮਿਕ ਸਟੇਟ ਨਾਲ ਜੁੜੇ ਸੰਗਠਨ ਨੇ ਵੀਰਵਾਰ ਨੂੰ ਅਫਗਾਨਿਸਤਾਨ ਦੇ ਘੱਟ ਗਿਣਤੀ ਸ਼ੀਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੰਬ ਧਮਾਕਿਆਂ ਨੂੰ ਅੰਜਾਮ ਦੇਣ ਦਾ ਦਾਅਵਾ ਕੀਤਾ ਹੈ। ਉੱਤਰੀ ਮਜ਼ਾਰ-ਏ-ਸ਼ਰੀਫ ਵਿਚ ਇਕ ਸ਼ੀਆ ਮਸਜਿਦ ਵਿਚ ਹੋਏ ਧਮਾਕੇ ਵਿਚ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।