Tuesday, October 27, 2026
Home ਪੰਜਾਬ ਕੇਜਰੀਵਾਲ ਖਿਲਾਫ ਬਿਆਨਬਾਜ਼ੀ ਕਰਨ ਨੂੰ ਲੈ ਕੇ ਅਲਕਾ ਲਾਂਬਾ ਅੱਜ ਰੋਪੜ ਥਾਣੇ...

ਕੇਜਰੀਵਾਲ ਖਿਲਾਫ ਬਿਆਨਬਾਜ਼ੀ ਕਰਨ ਨੂੰ ਲੈ ਕੇ ਅਲਕਾ ਲਾਂਬਾ ਅੱਜ ਰੋਪੜ ਥਾਣੇ ‘ਚ ਹੋਵੇਗੀ ਪੇਸ਼,

0
137
alka

ਚੰਡੀਗੜ੍ਹ 27 ਅਪ੍ਰੈਲ 2022 : ਕਾਂਗਰਸੀ ਆਗੂ ਅਲਕਾ ਲਾਂਬਾ ਅੱਜ ਰੋਪੜ ਥਾਣੇ ਵਿੱਚ ਪੇਸ਼ ਹੋਵੇਗੀ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਉਨ੍ਹਾਂ ਦੇ ਨਾਲ ਹੋਣਗੇ। ਨਵਜੋਤ ਸਿੱਧੂ ਨੇ ਵੀ ਨਾਲ ਜਾਣ ਦਾ ਐਲਾਨ ਕੀਤਾ ਸੀ। ਅਲਕਾ ਲਾਂਬਾ ‘ਤੇ ਦਰਜ ਕੇਸ ਨੂੰ ਲੈ ਕੇ ਯੂਥ ਕਾਂਗਰਸ ਰੋਪੜ ‘ਚ ਵੀ ਪ੍ਰਦਰਸ਼ਨ ਕਰੇਗੀ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਪ੍ਰਸਿੱਧ ਕਵੀ ਕੁਮਾਰ ਵਿਸ਼ਵਾਸ ਦੀ ਪਟੀਸ਼ਨ ‘ਤੇ ਫੈਸਲਾ ਸੁਣਾਏਗੀ।

ਕੁਮਾਰ ਨੇ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਦੀ ਪਟੀਸ਼ਨ ਅਲਕਾ ਲਾਂਬਾ ਵੱਲੋਂ ਵੀ ਦਾਇਰ ਕੀਤੀ ਜਾ ਸਕਦੀ ਹੈ। ਇਨ੍ਹਾਂ ਦੋਵਾਂ ‘ਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਖਾਲਿਸਤਾਨ ਨਾਲ ਸਬੰਧ ਹੋਣ ਦੇ ਬਿਆਨ ਦਿੱਤੇ ਗਏ ਸਨ। ਕਾਂਗਰਸ ਆਗੂ ਅਲਕਾ ਲਾਂਬਾ ਨੇ ਕਿਹਾ ਕਿ ਜੋ ਪਾਰਟੀ ਬਦਲਾਅ ਦੀ ਗੱਲ ਕਰਦੀ ਹੈ, ਉਹ ਬਦਲਾ ਲੈਣ ‘ਤੇ ਉਤਰ ਆਈ ਹੈ। ਉਸ ਨੂੰ 26 ਅਪ੍ਰੈਲ ਦਾ ਸਮਾਂ ਦਿੱਤਾ ਗਿਆ ਸੀ ਇਸ ਲਈ ਉਹ 25 ਤਰੀਕ ਨੂੰ ਹੀ ਪੰਜਾਬ ਆਈ ਸੀ। ਇਸ ਤੋਂ ਬਾਅਦ ਉਸ ਨੂੰ 27 ਅਪ੍ਰੈਲ ਨੂੰ ਆਉਣ ਲਈ ਕਿਹਾ ਗਿਆ। ਉਹ ਅੱਜ ਰੋਪੜ ਥਾਣੇ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੀ ਧੀ ਨੂੰ ਪੰਜਾਬ ਵਿੱਚ ਘਸੀਟਿਆ ਹੈ ਪਰ ਮੈਂ ਡਰਨ ਵਾਲੀ ਨਹੀਂ ਹਾਂ। ਮੈਂ ਕਾਨੂੰਨ ਦਾ ਸਤਿਕਾਰ ਕਰਦੀ ਹਾਂ, ਮੇਰੀ ਲੜਾਈ ਜਾਰੀ ਰਹੇਗੀ।