ਕਿਤਾਬ ‘ਚੋਂ ਭਗਤ ਸਿੰਘ ਦਾ ਹਟਾਇਆ ਨਾਂ, CM ਮਾਨ ਬੋਲੇ, ‘ਦੇਸ਼ ਭਗਤੀ ਦੇ ਜਜ਼ਬੇ ਤੋਂ BJP ਦੀ ਰੂਹ ਕੰਬਦੀ’

0
117
bhagwant maan

ਚੰਡੀਗੜ੍ਹ 17 ਮਈ 2022 : ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਨਾਟਕ ਦੀਆਂ ਸਕੂਲੀ ਕਿਤਾਬਾਂ ਵਿੱਚੋਂ ਸ਼ਹੀਦ ਭਗਤ ਸਿੰਘ ਬਾਰੇ ਪਾਠ ਨੂੰ ਹਟਾਉਣ ਦੀ ਕਥਿਤ ਰਿਪੋਰਟ ਲਈ ਭਾਜਪਾ ‘ਤੇ ਨਿਸ਼ਾਨਾ ਵਿੰਨ੍ਹਿਆ।

ਮਾਨ ਨੇ ਟਵੀਟ ਕਰਕੇ ਲਿਖਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਤੋਂ ਬੀਜੇਪੀ ਦੀ ਨਫਰਤ ਸਭ ਦੇ ਸਾਹਮਣੇ ਆ ਗਈ। ਘੱਟ ਉਮਰ ਵਿੱਚ ਦੇਸ਼ ਲਈ ਜਾਨ ਦੇ ਕੇ ਇਨਕਲਾਬ ਦੀ ਲੌ ਜਗਾਉਣ ਵਾਲੇ ਸ. ਭਗਤ ਸਿੰਘ ਨੂੰ ਪੜ੍ਹ ਕੇ ਅੱਜ ਵੀ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਲਹਿਰ ਦੌੜ ਜਾਂਦੀ ਹੈ। ਦੇਸ਼ ਭਗਤੀ ਦੇ ਇਸੇ ਜਜ਼ਬੇ ਤੋਂ ਡਰ ਦੇ ਮਾਰੇ ਬੀਜੇਪੀ ਦੀ ਰੂਹ ਕੰਬਦੀ ਹੈ।

ਇਸ ਤੋਂ ਪਹਿਲਾਂ ਕੇਜਰੀਵਾਲ ਨੇ ਕਰਨਾਟਕ ਦੀਆਂ ਸਕੂਲਾਂ ਦੀਆਂ ਕਿਤਾਬਾਂ ਵਿੱਚੋਂ ਸ਼ਹੀਦ ਭਗਤ ਸਿੰਘ ਬਾਰੇ ਪਾਠ ਕੱਢਣ ਲਈ ਕੇਂਦਰ ਦੀ ਭਾਜਪਾ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਸੀ। ਕੇਰਜੀਵਾਲ ਨੇ ਕਿਹਾ ਕਿ ਇਹ ਸੁਤੰਤਰਤਾ ਸੈਨਾਨੀ ਵੱਲੋਂ ਦਿੱਤੀ ਗਈ ਕੁਰਬਾਨੀ ਦਾ ਅਪਮਾਨ ਹੈ ਅਤੇ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ।