Home ਵਿਦੇਸ਼ ਅਫਗਾਨਿਸਤਾਨ ‘ਚ ਹੋਇਆ ਕਾਰ ਬੰਬ ਧਮਾਕਾ, 2 ਲੋਕਾਂ ਦੀ ਹੋਈ ਮੌਤ 8...
ਹੇਰਾਤ 2 ਅਪ੍ਰੈਲ 2022 : ਅਫਗਾਨਿਸਤਾਨ ਦੇ ਪੱਛਮੀ ਸੂਬੇ ਹੇਰਾਤ ‘ਚ ਇਕ ਕਾਰ ਬੰਬ ਧਮਾਕੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਇਨ੍ਹਾਂ ਦੀ ਪੁਸ਼ਟੀ ਇੱਕ ਸੂਬਾਈ ਜਨਤਕ ਸਿਹਤ ਅਧਿਕਾਰੀ ਨੇ ਕੀਤੀ। ਇਕ ਸਮਾਚਾਰ ਏਜੰਸੀ ਨੇ ਹੇਰਾਤ ਖੇਤਰੀ ਹਸਪਤਾਲ ਦੇ ਡਾਕਟਰ-ਇਨ-ਚੀਫ ਮੀਰਵਾਈਸ ਜਲਾਲੀ ਦੇ ਹਵਾਲੇ ਨਾਲ ਕਿਹਾ ਕਿ ‘ਸ਼ੁਰੂਆਤੀ ਜਾਣਕਾਰੀ ਦੇ ਆਧਾਰ ‘ਤੇ ਕਾਰ ਬੰਬ ਧਮਾਕੇ ਵਿਚ ਦੋ ਲੋਕ ਮਾਰੇ ਗਏ ਅਤੇ ਅੱਠ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸੂਬਾਈ ਰਾਜਧਾਨੀ ਹੇਰਾਤ ਦੇ ਇੱਕ ਖੇਤਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦਾ ਇਲਾਜ ਇੰਟੈਂਸਿਵ ਕੇਅਰ ਯੂਨਿਟ ‘ਚ ਕੀਤਾ ਜਾ ਰਿਹਾ ਹੈ। ਇਕ ਸੂਬਾਈ ਸੁਰੱਖਿਆ ਸੂਤਰ ਨੇ ਇਸ ਤੋਂ ਪਹਿਲਾਂ ਨਿਊਜ਼ ਏਜੰਸੀ ਨੂੰ ਦੱਸਿਆ ਸੀ ਕਿ ਇਹ ਘਟਨਾ ਹੇਰਾਤ ਸ਼ਹਿਰ ਦੇ ਜ਼ਬਰਾਹੀਲ ਇਲਾਕੇ ‘ਚ ਸ਼ੁੱਕਰਵਾਰ ਸ਼ਾਮ ਦੇ ਕਰੀਬ ਵਾਪਰੀ। ਉਨ੍ਹਾਂ ਕਿਹਾ ਕਿ ਤਾਲਿਬਾਨ ਸੁਰੱਖਿਆ ਬਲਾਂ ਨੇ ਸਾਵਧਾਨੀ ਵਜੋਂ ਇਲਾਕੇ ਨੂੰ ਘੇਰ ਲਿਆ ਹੈ।
ਹਾਲੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਅਫਗਾਨਿਸਤਾਨ ਦੇ ਤਾਲਿਬਾਨ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ ਏਸ਼ੀਆਈ ਦੇਸ਼ ਵਿੱਚ ਕਾਨੂੰਨ ਅਤੇ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਅਪਰਾਧੀਆਂ ‘ਤੇ ਕਾਰਵਾਈ ਕਰਨ ਦੀ ਸਹੁੰ ਖਾਧੀ ਹੈ।