Tuesday, October 27, 2026
Home Breaking news ਮਨਾਲੀ ‘ਚ ਫਟਿਆ ਬੱਦਲ,ਬਿਆਸ ਨਦੀ ‘ਚ ਆਇਆ ਹੜ੍ਹ, ਸੋਲੰਗਨਾਲਾ ਤੋਂ ਕੁੱਲੂ ਤੱਕ...

ਮਨਾਲੀ ‘ਚ ਫਟਿਆ ਬੱਦਲ,ਬਿਆਸ ਨਦੀ ‘ਚ ਆਇਆ ਹੜ੍ਹ, ਸੋਲੰਗਨਾਲਾ ਤੋਂ ਕੁੱਲੂ ਤੱਕ ਜਾਰੀ ਕੀਤਾ ਹਾਈ ਅਲਰਟ

0
116
Beas river

ਹਿਮਾਚਲ ਪ੍ਰਦੇਸ਼ 25 ਜੁਲਾਈ 2022 : ਮਨਾਲੀ ‘ਚ ਪਲਚਨ ਸੇਰੀ ਡਰੇਨ ਉੱਤੇ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆ ਗਿਆ। ਹਿਮਾਚਲ ਪ੍ਰਦੇਸ਼ ਦੇ ਸੋਲਾਂਗ ਤੋਂ ਮਨਾਲੀ ਨੂੰ ਜੋੜਨ ਵਾਲਾ ਇੱਕ ਲੱਕੜ ਦਾ ਪੁਲ ਸੋਮਵਾਰ ਨੂੰ ਸ਼ਹਿਰ ਵਿੱਚ ਬੱਦਲ ਫਟਣ ਕਾਰਨ ਆਏ ਹੜ੍ਹਾਂ ਵਿੱਚ ਰੁੜ੍ਹ ਗਿਆ।

ਹਾਲਾਂਕਿ ਰਿਪੋਰਟਾਂ ਮੁਤਾਬਕ ਬੱਦਲ ਫਟਣ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਵਗਦੀ ਨਦੀ ਤੋਂ ਦੂਰ ਰਹਿਣ ਲਈ ਕਿਹਾ ਹੈ। ਇਸ ਦੇ ਨਾਲ ਹੀ ਬੱਦਲ ਫਟਣ ਕਾਰਨ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵਧ ਗਿਆ ਹੈ। ਇਸ ਦੌਰਾਨ ਬਿਆਸ ਦਰਿਆ ਦੇ ਕੰਢੇ ਸਥਿਤ ਕਈ ਘਰਾਂ ਵਿੱਚ ਪਾਣੀ ਵੜ ਗਿਆ।