ਦੋਆਬਾਪੰਜਾਬਮਾਝਾਮਾਲਵਾ ਰਿਤਿਕ ਦੀ ਮੌਤ ‘ਤੇ CM ਮਾਨ ਨੇ ਪ੍ਰਗਟਾਇਆ ਦੁੱਖ, ਪੀੜਤ ਪਰਿਵਾਰ ਨੂੰ 2 ਲੱਖ ਦੇਵੇਗੀ ਸਰਕਾਰ By redfm - May 23, 2022 0 125 FacebookTwitterPinterestWhatsApp ਚੰਡੀਗੜ੍ਹ 23 ਮਈ 2022 : ਮੁੱਖ ਮੰਤਰੀ ਭਗਵੰਤ ਮਾਨ ਨੇ 6 ਸਾਲਾਂ ਰਿਤਿਕ ਦੀ ਮੌਤ ‘ਤੇ ਦੁੱਖ ਪ੍ਰਗਟਾਇਆ, ਜਿਸ ਦੀ ਅੱਜ ਹੁਸ਼ਿਆਰਪੁਰ ਵਿੱਚ 100 ਫੁੱਟ ਡੂੰਘੇ ਬੋਰਵੈੱਲ ਵਿੱਚ ਡਿਗਣ ਨਾਲ ਮੌਤ ਹੋ ਗਈ। ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨੂੰ ਦੋ ਲੱਖ ਦੀ ਸਹਾਇਤਾ ਰਾਸ਼ੀ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਸੀ.ਐੱਮ. ਮਾਨ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਪਰਿਵਾਰ ਦਾ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਅਸੀਂ ਇਸ ਦੁੱਖ ਦੀ ਘੜੀ ਵਿੱਚ ਉ੍ਹਨ੍ਹਾਂ ਦੇ ਨਾਲ ਹਾਂ। ਦੱਸਣਯੋਗ ਹੈ ਕਿ ਕੁੱਤੇ ਤੋਂ ਡਰਦਿਆਂ ਰਿਤਿਕ ਬੋਰਵੈੱਲ ਵਿੱਚ ਡਿੱਗ ਗਿਆ ਸੀ। ਕਰੀਬ ਸਾਢੇ 9 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਕੱਢ ਤਾਂ ਲਿਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਮੌਤ ਲਿਆਏ ਜਾਣ ਤੋਂ ਕਰੀਬ ਇੱਕ ਘੰਟਾ ਪਹਿਲਾਂ ਹੀ ਹੋ ਚੁੱਕੀ ਸੀ। ਉਸ ਦੀ ਬਾਡੀ ਆਕੜ ਚੁੱਕੀ ਸੀ। ਡਾਕਟਰਾਂ ਨੇ ਇੰਜੈਕਸ਼ਨ ਵੀ ਲਾਏ, ਅੰਬੂਬੈਗ ਨਾਲ ਸਾਹ ਦੇਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਦੇ ਸਰੀਰ ਵਿੱਚ ਕੋਈ ਹਰਕਤ ਨਹੀਂ ਹੋਈ, ਇਸ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।