Tuesday, October 27, 2026
Home Breaking news ‘ਕੇਂਦਰ ਦੀ ਕਿਸੇ ਨੀਤੀ ਦਾ ਫਾਇਦਾ ਦੇਸ਼ ਨੂੰ ਨਹੀਂ ਹੋਇਆ’,’ਅਗਨੀਪਥ’ ਨੂੰ ਲੈ...

‘ਕੇਂਦਰ ਦੀ ਕਿਸੇ ਨੀਤੀ ਦਾ ਫਾਇਦਾ ਦੇਸ਼ ਨੂੰ ਨਹੀਂ ਹੋਇਆ’,’ਅਗਨੀਪਥ’ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਰੋਸ ਪ੍ਰਦਸ਼ਨ

0
119
Agneepath

ਅੰਮ੍ਰਿਤਸਰ 24 ਜੂਨ 2022 : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਕਿਸਾਨ ਸੰਗਠਨ ਅਗਨੀਪਥ ਸਕੀਮ ਦੇ ਵਿਰੋਧ ਵਿਚ ਉਤਰ ਆਏ ਹਨ। ਕਿਸਾਨ ਤੇ ਮਜ਼ਦੂਰ ਏਕਤਾ ਯੂਨੀਅਨ ਦੇ ਮੈਂਬਰ ਗੋਲਡਨ ਗੇਟ ਕੋਲ ਇਕੱਠੇ ਹਨ, ਜਿਥੇ ਕੇਂਦਰ ਸਰਕਾਰ ਦੀ ਇਸ ਨੀਤੀ ਦਾ ਵਿਰੋਧ ਕੀਤਾ ਜਾਵੇਗਾ ਤੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ ਜਾਵੇਗਾ। ਕਿਸਾਨਾਂ ਦਾ ਦੋਸ਼ ਹੈ ਕਿ ਸੈਨਿਕ ਨਹੀਂ, ਰਾਜਸੀ ਖਰਾਣਿਆਂ ਲਈ ਨੌਜਵਾਨਾਂ ਨੂੰ ਤਿਆਰ ਕਰ ਰਹੇ ਹਨ।

ਕਿਸਾਨ ਨੇਤਾ ਸਵਰਣ ਸਿੰਘ ਪੰਧੇਰ ਨੇ ਦੱਸਿਆ ਕਿ ਪੂਰੇ ਪੰਜਾਬ ਵਿਚ ਅੱਜ ਕੇਂਦਰ ਦੀ ਅਗਨੀਪਥ ਨੀਤੀ ਦਾ ਵਿਰੋਧ ਕਿਸਾਨ ਤੇ ਹੋਰ ਸੰਗਠਨ ਕਰਨ ਜਾ ਰਹੇ ਹਨ। ਕੇਂਦਰ ਦੀ ਕਿਸੇ ਵੀ ਨੀਤੀ ਦਾ ਫਾਇਦਾ ਦੇਸ਼ ਨੂੰ ਨਹੀਂ ਹੋਇਆ ਹੈ। ਭਾਵੇਂ ਉਹ ਨੋਟਬੰਦੀ ਹੋਵੇ, ਕੋਲਾ ਨੀਤੀ ਹੋਵੇ ਜਾਂ ਫਿਰ ਅਗਨੀਪਥ ਸਕੀਮ ਹੋਵੇ।

ਕਿਸਾਨਾਂ ਦਾ ਦੋਸ਼ ਹੈ ਕਿ ਚਾਰ ਸਾਲ ਵਿਚ ਕੋਈ ਵੀ ਨੌਜਵਾਨ ਫੌਜੀ ਨਹੀਂ ਬਣ ਸਕਦਾ। ਇੰਨੇ ਘੱਟ ਸਮੇਂ ਵਿਚ ਉੁਹ ਸਿਰਫ ਸਿਖਦਾ ਹੈ। ਦੂਜੇ ਪਾਸੇ ਸਰਕਾਰ ਨੇ ਨੀਤੀ ਬਣਾ ਦਿੱਤੀ ਪਰ 75 ਫੀਸਦੀ ਜਿਨ੍ਹਾਂ ਨੂੰ 4 ਸਾਲ ਬਾਅਦ ਕੱਢਿਆ ਜਾਣਾ ਹੈ, ਦੇ ਭਵਿੱਖ ਬਾਰੇ ਕੁਝ ਵੀ ਨਿਰਧਾਰਤ ਨਹੀਂ ਕੀਤਾ ਗਿਆ।

ਪੰਧੇਰ ਨੇ ਦੋਸ਼ ਲਗਾਇਆ ਕਿ 4 ਸਾਲ ਬਾਅਦ ਬੇਰੋਜ਼ਗਾਰ ਹੋਣ ਵਾਲੇ ਨੌਜਵਾਨਾਂ ਨੂੰ ਵੱਡੇ ਕਾਰਪੋਰੇਟ ਘਰਾਣੇ ਨੌਕਰੀ ਦੇਣ ਦੀ ਤਿਆਰੀ ਵਿਚ ਹਨ। ਦਰਅਸਲ ਇਹ ਨੀਤੀ ਵੀ ਕਾਰਪੋਰੇਟ ਘਰਾਣਿਆਂ ਲਈ ਹੀ ਹੈ ਤਾਂ ਜੋ ਫੌਜ ਵਿਚੋਂ ਕੱਢਣ ਦੇ ਬਾਅਦ ਇਹ ਨੌਜਵਾ ਨਕਾਰਪੋਰੇਟ ਘਰਾਣਿਆਂ ਵਿਚ ਘੱਟ ਪੈਸਿਆਂ ‘ਤੇ ਕੰਮ ਕਰਨ।