‘ਕਿਸੇ ਮਾਂ ਤੋਂ ਉਸ ਦਾ ਪੁੱਤ ਖੋਹਣਾ ਤਾਂ ਦੂਰ, ਮੈਂ ਇਹ ਸਭ ਸੋਚ ਵੀ ਨਹੀਂ ਸਕਦਾ”’, ਮਨਕੀਰਤ ਔਲਖ ਨੇ ਮੁੜ ਦਿੱਤੀ ਸਫ਼ਾਈ

0
169
mankirat

ਚੰਡੀਗੜ੍ਹ 8 ਜੂਨ 2022 : ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਇਕ ਵਾਰ ਫ਼ਿਰ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੱਬ ਜਾਣਦਾ ਹੈ, ਮੈਂ ਕਿਸੇ ਮਾਂ ਤੋਂ ਉਸ ਦਾ ਪੁੱਤ ਖੋਹਣਾ ਤਾਂ ਦੂਰ, ਮੈਂ ਇਹ ਸਭ ਸੋਚ ਵੀ ਨਹੀਂ ਸਕਦਾ। ਮਨਕੀਰਤ ਔਲਖ ਨੇ ਕਿਹਾ ਕਿ ਮੈਨੂੰ ਵੀ ਇਕ ਸਾਲ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਮਨਕੀਰਤ ਔਲਖ ਪਹਿਲਾਂ ਵੀ ਇਸ ਬਾਰੇ ਸਫ਼ਾਈ ਦੇ ਚੁੱਕੇ ਹਨ ਕਿ ਉਸ ਦਾ ਕੋਈ ਵੀ ਮੈਨੇਜਰ ਕਤਲ ‘ਚ ਸ਼ਾਮਿਲ ਨਹੀਂ।

ਮਨਕੀਰਤ ਔਲਖ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ ਹੈ। ਜਿਸ ‘ਚ ਉਸਨੇ ਲਿਖਿਆ, ‘ਕੋਈ ਮੈਨੂੰ ਕਿੰਨਾ ਵੀ ਮਾੜਾ ਬਣਾ ਲਵੇ। ਕਿੰਨੀਆਂ ਹੀ ਝੂਠੀਆਂ ਖ਼ਬਰਾਂ ਫੈਲਾਈਆਂ ਜਾਣ। ਮੈਂ ਕਿਸੇ ਮਾਂ ਤੋਂ ਉਸਦਾ ਪੁੱਤ ਖੋਹਣ ਬਾਰੇ ਸੋਚ ਵੀ ਨਹੀਂ ਸਕਦਾ। ਮੈਨੂੰ ਇਕ ਸਾਲ ਤੋਂ ਧਮਕੀਆਂ ਮਿਲ ਰਹੀਆਂ ਹਨ। ਇਹ ਕੋਈ ਸਾਧਾਰਨ ਗੱਲ ਨਹੀਂ ਹੈ ਕਿ ਅਜਿਹੇ ਸੰਵੇਦਨਸ਼ੀਲ ਮਾਹੌਲ ‘ਚ ਮਾਨਸਿਕ ਅਤੇ ਸਰੀਰਕ ਤੌਰ ‘ਤੇ ਹਰ ਦਿਨ ਗੁਜ਼ਾਰ ਰਹੇ ਹਨ। ਜੇਕਰ ਮੈਂ ਆਪਣੇ ਆਪ ਨੂੰ ਅਜਿਹੇ ਸੰਵੇਦਨਸ਼ੀਲ ਮਾਹੌਲ ਤੋਂ ਅਲੱਗ ਕਰ ਲਿਆ ਹੈ ਤਾਂ ਇਸ ‘ਚ ਗਲਤ ਕੀ ਹੈ ? ਕਿਸੇ ਨੂੰ ਪੂਰੀ ਤਹਿ ਤੱਕ ਜਾਏ ਬਿਨ੍ਹਾਂ ਗੁਨਾਹਗਾਰ ਨਾ ਬਣਾਓ। ਇਸ ਤੋਂ ਇਲਾਵਾ ਮਨਕੀਰਤ ਔਲਖ ਨੇ ਇਕ ਵੀਡੀਓ ਜਾਰੀ ਕੀਤੀ ਹੈ, ਜੋ ਕਿਸੇ ਈਵੈਂਟ ਦੀ ਹੈ। ਜਿਸ ‘ਚ ਉਹ ਕਹਿ ਰਹੇ ਹਨ ਕਿ ਸਿੱਧੂ ਮੂਸੇਵਾਲਾ ਨਹੀਂ ਆ ਸਕਿਆ। ਉਸ ਦੀ ਮਾਤਾ (ਸਰਪੰਚ ਚਰਨ ਕੌਰ) ਆਈ ਹੈ। ਮਨਕੀਰਤ ਉਨ੍ਹਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਉਨ੍ਹਾਂ ਦੇ ਗਲੇ ਲੱਗਦੇ ਹਨ। ਫਿਰ ਮਨਕੀਰਤ ਔਲਖ ਸਿੱਧੂ ਦਾ ਧੱਕਾ ਗਾਣਾ ਗਾਉਂਦੇ ਹਨ।