ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਆਪਣੇ ਖਿਲਾਫ ਬੇਭਰੋਸਗੀ ਮਤੇ ਨੂੰ ਵਿਦੇਸ਼ੀ ਤਾਕਤਾਂ ਅਤੇ ਦੇਸ਼ ਦੇ ਭ੍ਰਿਸ਼ਟ ਵਿਰੋਧੀ ਨੇਤਾਵਾਂ ਵਿਚਾਲੇ ਡੂੰਘੀ ਸਾਜ਼ਿਸ਼ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਇਸ ਦੇ ਅੱਗੇ ਨਹੀਂ ਝੁਕਣਗੇ ਅਤੇ ਆਖਰੀ ਸਾਹ ਤੱਕ ਇਸ ਦਾ ਮੁਕਾਬਲਾ ਕਰਨਗੇ। ਹਾਲਾਂਕਿ ਇਮਰਾਨ ਖਾਨ ਦਾਅਵਾ ਕਰ ਰਹੇ ਹਨ ਕਿ ਉਹ ਸਰਕਾਰ ‘ਚ ਬਣੇ ਰਹਿਣਗੇ ਅਤੇ ਵਿਰੋਧੀ ਧਿਰ ਦੇ ਦਾਅਵਿਆਂ ‘ਚ ਕੋਈ ਦਮ ਨਹੀਂ ਹੈ, ਉਥੇ ਹੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ।
ਇਮਰਾਨ ‘ਤੇ ਮਜ਼ਾਕ ਉਡਾਉਂਦੇ ਹੋਏ ਰੇਹਮ ਖਾਨ ਨੇ ਟਵੀਟ ਕੀਤਾ ਅਤੇ ਲਿਖਿਆ ਕਿ ਇਸ ਵਿਅਕਤੀ ਨੂੰ ਕੁਝ ਨਹੀਂ ਚਾਹੀਦਾ। ਇਮਰਾਨ ਖਾਨ ਨੇ ਆਪਣੀ ਜ਼ਿੰਦਗੀ ਵਿਚ ਸਭ ਕੁਝ ਹਾਸਲ ਕੀਤਾ ਹੈ। ਨਾਮ, ਪੈਸਾ, ਸ਼ੋਹਰਤ, ਇੱਜ਼ਤ… ਇਸ ਬੰਦੇ ਕੋਲ ਸਭ ਕੁਝ ਹੈ, ਪਰ ਅਕਲ ਨਹੀਂ ਹੈ। ਦੱਸਦਈਏ ਕਿ ਰੇਹਮ ਅਤੇ ਇਮਰਾਨ ਦੇ ਵਿਆਹ ਦੇ 6 ਮਹੀਨੇ ਬਾਅਦ ਹੀ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਦੋਵਾਂ ਦਾ ਵਿਆਹ 6 ਜਨਵਰੀ 2015 ਨੂੰ ਹੋਇਆ ਸੀ।
ਰੇਹਮ ਖਾਨ ਨੇ ਕਿਹਾ ਕਿ ਇਮਰਾਨ ਦੇ ਅਸਤੀਫੇ ਦਾ ਸਮਾਂ ਖਤਮ ਹੋ ਗਿਆ ਹੈ। ਕੱਲ੍ਹ ਵੀ ਉਨ੍ਹਾਂ ਕੋਲ ਅਸਤੀਫ਼ਾ ਦੇਣ ਦਾ ਸਮਾਂ ਸੀ। ਰੇਹਮ ਨੇ ਕਿਹਾ ਕਿ ਇਮਰਾਨ ਖਾਨ ਚੋਰ ਦਰਵਾਜ਼ੇ ਰਾਹੀਂ ਸੱਤਾ ‘ਚ ਆਏ ਸਨ। ਇਮਰਾਨ ਨੇ ਦੋਸ਼ਾਂ ਦੀ ਪਰਵਾਹ ਨਹੀਂ ਕੀਤੀ। ਮੈਂ ਨਵੰਬਰ 2021 ਤੋਂ ਪਾਕਿਸਤਾਨ ‘ਚ ਹਾਂ ਮੈਂ ਬਹੁਤ ਕੁਝ ਦੇਖਿਆ ਹੈ।









