Home ਵਿਦੇਸ਼ ਪਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਇਮਰਾਨ ਖਾਨ...
ਪਾਕਿਸਤਾਨ 11 ਅਪ੍ਰੈਲ 2022 : ਪਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਇਮਰਾਨ ਖਾਨ ਨੂੰ ਹਟਾਏ ਜਾਂ ਤੋਂ ਬਾਅਦ ਉਨ੍ਹਾਂ ਦੇ ਨੇੜਲੇ ਸਹਿਯੋਗੀ ਦੇ ਘਰ ‘ਤੇ ਐਤਵਾਰ ਨੂੰ ਛਾਪੇਮਾਰੀ ਕੀਤੀ ਗਈ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਫੋਨ ਜ਼ਬਤ ਕਰ ਲਏ ਗਏ। ਇਸਮਰਾਂ ਖਾਨ ਦੀ ਪਕਿਸਤਾਨ ਤਹਰਿਕ-ਏ-ਇਨਸਾਫ ਪਾਰਟੀ ਨੇ ਇਹ ਦੋਸ਼ ਲਗਾਇਆ ਹੈ।
ਪੀ.ਟੀ.ਆਈ ਡਿਜੀਟਲ ਮਾਮਲਿਆਂ ਵਿੱਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਾਬਕਾ ਫੋਕਲ ਪਰਸਨ ਡਾਕਟਰ ਅਰਸਲਾਨ ਖਾਲਿਦ ਦੇ ਘਰ ਛਾਪੇਮਾਰੀ ਕੀਤੀ ਗਈ। ਉਸਨੇ ਕਦੇ ਵੀ ਸੋਸ਼ਲ ਮੀਡੀਆ ‘ਤੇ ਕਿਸੇ ਦਾ ਅਪਮਾਨ ਨਹੀਂ ਕੀਤਾ ਅਤੇ ਨਾ ਹੀ ਕਦੇ ਕਿਸੇ ਸੰਸਥਾ ‘ਤੇ ਹਮਲਾ ਕੀਤਾ।’ ਡਾ: ਅਰਸਲਾਨ ਖਾਲਿਦ ਸਾਲ 2019 ਤੋਂ ਆਪਣੀ ਡਿਜੀਟਲ ਟੀਮ ਵਿੱਚ ਖਾਨ ਲਈ ਕੰਮ ਕਰ ਰਹੇ ਸਨ। ਪਾਰਟੀ ਨੇ ਮਾਮਲੇ ਦੀ ਜਾਂਚ ਲਈ ਸੰਘੀ ਜਾਂਚ ਏਜੰਸੀ (ਐਫਆਈਏ) ਨੂੰ ਬੁਲਾਇਆ ਹੈ।
ਦੂਜੇ ਪਾਸੇ ਪਾਕਿਸਤਾਨ ਵਿੱਚ ਇਸਲਾਮਾਬਾਦ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨੂੰ ਦੇਸ਼ ਛੱਡਣ ਤੋਂ ਰੋਕਣ ਲਈ ਐਗਜ਼ਿਟ ਕੰਟਰੋਲ ਲਿਸਟ (ਈਸੀਐਲ) ਵਿੱਚ ਪਾਉਣ ਦੀ ਮੰਗ ਕੀਤੀ ਗਈ ਹੈ। ਅਦਾਲਤ ਸੋਮਵਾਰ ਨੂੰ ਇਸ ਪਟੀਸ਼ਨ ‘ਤੇ ਸੁਣਵਾਈ ਕਰੇਗੀ। ਮੌਲਵੀ ਇਕਬਾਲ ਹੈਦਰ ਨੇ ਪਟੀਸ਼ਨ ‘ਚ ਸਾਬਕਾ ਡਿਪਟੀ ਸਪੀਕਰ ਕਾਸਿਮ ਸੂਰੀ, ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਫਵਾਦ ਚੌਧਰੀ ਦਾ ਨਾਂ ਵੀ ਈ.ਸੀ.ਐੱਲ. ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਪਟੀਸ਼ਨ ‘ਚ ਧਮਕੀ ਪੱਤਰ ਦੀ ਜਾਂਚ ਅਤੇ ਮਾਮਲੇ ‘ਚ ਸਾਬਕਾ ਪ੍ਰਧਾਨ ਮੰਤਰੀ ਅਤੇ ਹੋਰ ਮੰਤਰੀਆਂ ਖਿਲਾਫ ਜਾਂਚ ਦੀ ਮੰਗ ਵੀ ਕੀਤੀ ਗਈ ਹੈ।