ਕਾਬੁਲ ਦੇ 2 ਸਕੂਲਾਂ ‘ਚ ਹੋਇਆ ਧਮਾਕਾ, 6 ਸਕੂਲੀ ਵਿਦਿਆਰਥੀਆਂ ਦੀ ਹੋਈ ਮੌਤ

0
83
Kabul school blast

ਕਾਬੁਲ 19 ਅਪ੍ਰੈਲ 2022 : ਅਫਗਾਨਿਸਤਾਨ ਦੇ ਕਾਬੁਲ ਵਿੱਚ ਮੰਗਲਵਾਰ ਸਵੇਰੇ ਦੋ ਸਕੂਲਾਂ ਵਿੱਚ ਧਮਾਕੇ ਹੋਏ। ਇੱਕ ਫਿਦਾਇਨ ਹਮਲਾਵਰ ਨੇ ਇੱਕ ਸਕੂਲ ਵਿੱਚ ਖੁਦ ਨੂੰ ਉਡਾ ਲਿਆ। ਇਨ੍ਹਾਂ ਧਮਾਕਿਆਂ ‘ਚ ਹੁਣ ਤੱਕ 6 ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਦਰਜਨਾਂ ਜ਼ਖਮੀ ਦੱਸੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕੇ ਉਸ ਸਮੇਂ ਹੋਏ ਜਦੋਂ ਬੱਚੇ ਸਕੂਲ ਦੇ ਬਾਹਰ ਖੜ੍ਹੇ ਸਨ।

ਇੱਕ ਸਥਾਨਕ ਸੂਤਰ ਨੇ ਦੱਸਿਆ ਕਿ ਪੱਛਮੀ ਕਾਬੁਲ ਵਿੱਚ ਇੱਕ ਸਕੂਲ ਖੇਤਰ ਵਿੱਚ ਦੋ ਧਮਾਕਿਆਂ ਦੇ ਨਤੀਜੇ ਵਜੋਂ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋ ਗਏ। ਪਹਿਲਾ ਧਮਾਕਾ ਪੱਛਮੀ ਕਾਬੁਲ ਵਿੱਚ ਮੁਮਤਾਜ਼ ਸਕੂਲ ਦੇ ਇਲਾਕੇ ਵਿੱਚ ਹੋਇਆ। ਚਸ਼ਮਦੀਦਾਂ ਮੁਤਾਬਕ ਧਮਾਕੇ ‘ਚ ਕਈ ਲੋਕ ਜ਼ਖਮੀ ਹੋਏ ਹਨ। ਦੂਜਾ ਧਮਾਕਾ ਰਾਜਧਾਨੀ ਦੇ ਦਸ਼ਤ-ਏ-ਬਰਚੀ ਜ਼ਿਲ੍ਹੇ ਦੇ ਇਕ ਹੋਰ ਸਕੂਲ ਨੇੜੇ ਹੋਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।