ਮਨਜਿੰਦਰ ਸਿਰਸਾ ਨੇ ਭਾਜਪਾ ਆਗੂ ਦੀ ਗ੍ਰਿਫਤਾਰੀ ‘ਤੇ ਕੇਜਰੀਵਾਲ ਤੇ CM ਮਾਨ ਨੂੰ ਘੇਰਿਆ

0
131
sirsa

ਨਵੀਂ ਦਿੱਲੀ 06 ਮਈ 2022 : ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਭਾਜਪਾ ਆਗੂ ਤਜਿੰਦਰਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਕਰਨ ਦੀ ਨਿਖੇਧੀ ਕੀਤੀ ਹੈ।
ਉਨ੍ਹਾਂ ਕਿਹਾ ਕਿ 50 ਪੁਲਿਸ ਕਰਮਚਾਰੀ ਦਿੱਲੀ ਵਿਖੇ ਬੱਗਾ ਦੇ ਘਰ ਭੇਜਣ ਲਈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜਨਤਾ ਲਈ ਜਵਾਬਦੇਹ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਆਪ ਸਰਕਾਰ ਵਲੋਂ ਸੱਤਾ ਦੀ ਇਸ ਸ਼ਰੇਆਮ ਦੁਰਵਰਤੋਂ ਦੀ ਨਿੰਦਾ ਕਰਦੇ ਹਨ।