Home ਦੋਆਬਾ ਮੌੜ ਮੰਡੀ ਬੰਬ ਧਮਾਕਾ : ਤਤਕਾਲੀ SHO ਦੇ ਗ੍ਰਿਫਤਾਰੀ ਵਾਰੰਟ ਜਾਰੀ, ਹੁਣ...
ਬਠਿੰਡਾ 23 ਮਈ 2022 : 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਮੌੜ ਮੰਡੀ ਵਿੱਚ ਵਾਪਰੇ ਬੰਬ ਬਲਾਸਟ ਮਾਮਲੇ ਵਿੱਚ ਅਦਾਲਤ ਵੱਲੋਂ ਮੌੜ ਮੰਡੀ ਦੇ ਤੱਤਕਾਲੀ ਐਸ ਐਚ ਓ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ ਤਲਵੰਡੀ ਸਾਬੋ ਦੀ ਅਦਾਲਤ ਵੱਲੋਂ ਉਸ ਸਮੇਂ ਦੇ ਮੁੱਖ ਥਾਣਾ ਅਫ਼ਸਰ ਮੌੜ ਸ਼ਿਵ ਚੰਦ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਮੌੜ ਬੰਬ ਕਾਂਡ ’ਚ ਤੱਤਕਾਲੀ ਐਸ ਐਚ ਓ ਦੀ ਅਦਾਲਤ ਵਿੱਚ ਗਵਾਹੀ ਦਰਜ ਕਰਾਉਣ ਨਾਲ ਜੁੜਿਆ ਹੋਇਆ ਹੈ।
ਤੱਤਕਾਲੀ ਐਸਐਚਓ ਸ਼ਿਵ ਚੰਦ ਦੀ ਹੁਣ ਡੀ ਐਸ ਪੀ ਵਜੋਂ ਤਰੱਕੀ ਹੋ ਚੁੱਕੀ ਹੈ, ਪਰ ਉਨ੍ਹਾਂ ਨੂੰ ਚਾਰ ਵਾਰ ਅਦਾਲਤੀ ਹੁਕਮਾਂ ਦੇ ਬਾਵਜੂਦ ਗਵਾਹੀ ਦਰਜ ਕਰਾਉਣ ਨਹੀਂ ਗਈ, ਜਿਸ ਤੋਂ ਬਾਅਦ ਅਦਾਲਤ ਨੂੰ ਇਹ ਸਖਤ ਫੈਸਲਾ ਲੈਣਾ ਪਿਆ। ਖ਼ਬਰਾਂ ਮੁਤਾਬਕ ਸ਼ਿਵ ਚੰਦ ਨੂੰ 21 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ 14 ਫਰਵਰੀ, ਫਿਰ 26 ਅਪ੍ਰੈਲ ਅਤੇ 13 ਮਈ ਨੂੰ ਤਲਬ ਕੀਤਾ ਸੀ, ਪਰ ਉਹ ਅਦਾਲਤ ਵਿੱਚ ਪੇਸ਼ ਨਾ ਹੋਏ। ਅਦਾਲਤ ਨੇ ਅਗਲੀ ਸੁਣਵਾਈ 16 ਜੁਲਾਈ ਉਤੇ ਪਾ ਦਿੱਤੀ।
ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਦੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਆਪਣੀ ਚੋਣ ਪ੍ਰਚਾਰ ਕਰਨ ਲਈ ਮੌੜ ਮੰਡੀ ਪਹੁੰਚੇ ਸਨ ਤਾਂ ਉਸ ਸਮੇਂ ਬੰਬ ਬਲਾਸਟ ਹੋਇਆ ਸੀ। ਇਸ ਧਮਾਕੇ ਵਿੱਚ ਬੱਚਿਆ ਸਮੇਤ ਕਈ ਦੀ ਜਾਨ ਚਲੀ ਗਈ ਸੀ।