15 ਅਗਸਤ ਨੂੰ ਲੁਧਿਆਣਾ ‘ਚ ਮੁੱਖ ਮੰਤਰੀ ਮਾਨ ਲਹਿਰਾਉਣਗੇ ਤਿਰੰਗਾ, ਬਾਕੀ ਮੰਤਰੀਆਂ ਦੀ ਸੂਚੀ ਵੀ ਹੋਈ ਤਿਆਰ

0
123
Chief Minister Mann

ਚੰਡੀਗੜ੍ਹ 18 ਜੁਲਾਈ 2022 : 15 ਅਗਸਤ ਨੂੰ ਦੇਸ਼ ਆਪਣਾ 75ਵਾਂ ਸੁਤੰਤਰਤਾ ਦਿਵਸ ਮਨਾਏਗਾ। ਇਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਦੇ ਲਈ ਪੰਜਾਬ ਦੇ ਮੰਤਰੀਆਂ ਦੇ ਪ੍ਰੋਗਰਾਮਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਲੁਧਿਆਣਾ ‘ਚ ਮੁੱਖ ਮੰਤਰੀ ਭਗਵੰਤ ਮਾਨ ਲਹਿਰਾਉਣਗੇ ਤਿਰੰਗਾ। ਇਸ ਸਬੰਧੀ ਅੱਜ ਸਰਕਾਰ ਵੱਲੋਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।