ਪੰਜਾਬ ‘ਚ ਮਾਸਟਰ ਕਾਡਰ ’ਤੇ 4902 ਅਧਿਆਪਕਾਂ ਦੀ ਭਰਤੀ, 21 ਅਗਸਤ ਤੋਂ 11 ਸਤੰਬਰ ਤੱਕ ਹੋਣਗੀਆਂ ਪ੍ਰੀਖਿਆਵਾਂ

0
128
Punjab

ਚੰਡੀਗੜ੍ਹ 28 ਜੁਲਾਈ 2022 : ਪੰਜਾਬ ਵਿੱਚ ਮਾਸਟਰ ਕਾਡਰ ’ਤੇ 4902 ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਲਈ ਪ੍ਰੀਖਿਆ ਦੀ ਮਿਤੀ ਜਾਰੀ ਕਰ ਦਿੱਤੀ ਗਈ ਹੈ। ਇਹ ਪ੍ਰੀਖਿਆਵਾਂ 21 ਅਗਸਤ ਤੋਂ 11 ਸਤੰਬਰ ਤੱਕ ਹੋਣਗੀਆਂ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਜਲਦੀ ਹੀ ਹੋਰ ਭਰਤੀਆਂ ਕੀਤੀਆਂ ਜਾਣਗੀਆਂ। ਇੱਕ ਸਾਲ ਦੇ ਅੰਦਰ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਕਰ ਦਿੱਤੀ ਜਾਵੇਗੀ।