Tuesday, October 27, 2026
Home ਖੇਡ ਸੰਜੂ ਸੈਮਸਨ ਨੇ ਮੈਚ ਤੋਂ ਬਾਅਦ ਇਸ ਖਿਡਾਰੀ ਦੀ ਕੀਤੀ ਤਾਰੀਫ਼, ਕਿਹਾ...

ਸੰਜੂ ਸੈਮਸਨ ਨੇ ਮੈਚ ਤੋਂ ਬਾਅਦ ਇਸ ਖਿਡਾਰੀ ਦੀ ਕੀਤੀ ਤਾਰੀਫ਼, ਕਿਹਾ ਭਾਰਤ ਲਈ ਖੇਡ ਸਕਦਾ ਹੈ

0
130
Sanju Samson

ਸਪੋਰਟਸ ਡੈਸਕ 11 ਅਪ੍ਰੈਲ 2022 : IPL 2022 ਦੇ 20ਵੇਂ ਮੈਚ ‘ਚ ਰਾਜਸਥਾਨ ਰਾਇਲਸ ਨੇ ਲਖਨਊ ਸੁਪਰ ਜਾਇੰਟਸ ਨੂੰ 3 ਦੌੜਾਂ ਨਾਲ ਹਰਾ ਦਿੱਤਾ। ਸੰਜੂ ਸੈਮਸਨ ਨੇ ਮੈਚ ਤੋਂ ਬਾਅਦ ਡੈਬਿਊ ਕਰਨ ਵਾਲੇ ਤੇਜ਼ ਗੇਂਦਬਾਜ਼ ਕੁਲਦੀਪ ਸੇਨ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਭਾਰਤ ਲਈ ਖੇਡ ਸਕਦਾ ਹੈ।

ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਆਖ਼ਰੀ ਓਵਰ ਵਿੱਚ ਸਟੋਇਨਿਸ ਦੇ ਸਾਹਮਣੇ 15 ਦੌੜਾਂ ਦਾ ਬਚਾਅ ਕਰਨ ਲਈ ਡੈਬਿਊ ਕਰਨ ਵਾਲੇ ਤੇਜ਼ ਗੇਂਦਬਾਜ਼ ਕੁਲਦੀਪ ਸੇਨ ਦੀ ਤਾਰੀਫ਼ ਕੀਤੀ। “ਸੇਨ ਨੇ ਆਪਣੇ ਪਹਿਲੇ ਤਿੰਨ ਓਵਰਾਂ ਵਿੱਚ ਚੰਗੀ ਗੇਂਦਬਾਜ਼ੀ ਕੀਤੀ। ਮੈਂ ਉਸਨੂੰ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਦੇਖਿਆ ਸੀ। ਉਸ ਕੋਲ ਚੰਗੇ ਹੁਨਰ ਹਨ ਅਤੇ ਉਹ ਭਾਰਤ ਲਈ ਖੇਡ ਸਕਦਾ ਹੈ। ਉਸ ਵਿੱਚ ਵਾਈਡ ਯਾਰਕਰ ਗੇਂਦਬਾਜ਼ੀ ਕਰਨ ਦਾ ਆਤਮਵਿਸ਼ਵਾਸ ਸੀ।

ਜ਼ਿਕਰਯੋਗ ਹੈ ਕਿ ਲਖਨਊ ਦੇ ਕਪਤਾਨ ਕੇਐੱਲ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਰਾਇਲਜ਼ ਨੇ ਸ਼ਿਮਰੋਨ ਹੇਟਮਾਇਰ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 165 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਆਈ ਲਖਨਊ ਦੀ ਟੀਮ 20 ਓਵਰਾਂ ਵਿੱਚ 162 ਦੌੜਾਂ ਹੀ ਬਣਾ ਸਕੀ ਅਤੇ 3 ਦੌੜਾਂ ਨਾਲ ਮੈਚ ਹਾਰ ਗਈ।