ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੀ ਬਾਂਹ ‘ਤੇ ਬਣਵਾਇਆ ਪੁੱਤ ਦਾ ਟੈਟੂ

0
103
Sidhu Moosewala

ਚੰਡੀਗੜ੍ਹ 28 ਜੁਲਾਈ 2022 : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਭਲਕੇ 29 ਜੁਲਾਈ ਨੂੰ ਦੋ ਮਹੀਨੇ ਹੋ ਗਏ ਹਨ ਪਰ ਮੂਸੇਵਾਲਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਪ੍ਰਸ਼ੰਸਕ ਉਨ੍ਹਾਂ ਦੇ ਵਿਛੋੜੇ ਦਾ ਸੋਗ ਮਨਾ ਰਹੇ ਹਨ। ਖਾਸ ਤੌਰ ‘ਤੇ ਮੂਸੇਵਾਲਾ ਦੇ ਮਾਤਾ-ਪਿਤਾ ਦਾ ਕੋਈ ਦਿਨ ਅਜਿਹਾ ਨਹੀਂ ਜਾਂਦਾ ਜਦੋਂ ਉਹ ਆਪਣੇ ਸ਼ੁਭਦੀਪ ਸਿੰਘ ਨੂੰ ਯਾਦ ਨਾ ਕਰਦੇ ਹੋਣ।
ਇਸ ਦੇ ਨਾਲ ਹੀ ਹੁਣ ਮੂਸੇਵਾਲਾ ਦੇ ਪਿਤਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੀ ਬਾਂਹ ‘ਤੇ ਆਪਣੇ ਬੇਟੇ ਦਾ ਟੈਟੂ ਬਣਵਾਉਂਦੇ ਨਜ਼ਰ ਆ ਰਹੇ ਹਨ। ਇਸ ਫੋਟੋ ਨੂੰ ਦੇਖ ਕੇ ਮੂਸੇਵਾਲਾ ਦੇ ਪ੍ਰਸ਼ੰਸਕ ਵੀ ਭਾਵੁਕ ਹੋ ਗਏ।