ਸੰਗਰੂਰ ਜਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ 2 ਵਜੇ ਕਰਨਗੇ ਪ੍ਰੈੱਸ ਕਾਨਫਰੰਸ

0
109
Simranjit Mann

ਸੰਗਰੂਰ 26 ਜੂਨ 2022 : ਸੰਗਰੂਰ ਜ਼ਿਮਨੀ ਚੋਣ ਲਈ ਹੋਈ ਵੋਟਿੰਗ ਦੀ ਗਿਣਤੀ ਜਾਰੀ ਹੈ। ਮੁਢਲੇ ਰੁਝਾਨਾਂ ਵਿਚ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਵਿਚ ਫਸਵਾਂ ਮੁਕਾਬਲਾ ਹੈ।

ਉਧਰ, ਰੁਝਾਨਾਂ ਵਿਚ ਜਿੱਤ ਦੇ ਬਣ ਰਹੇ ਆਸਾਰ ਵੇਖ ਕੇ ਸਿਮਰਨਜੀਤ ਸਿੰਘ ਮਾਨ ਨੇ ਦੁਪਹਿਰ 2 ਵਜੇ ਪ੍ਰੈਸ ਕਾਨਫਰੰਸ ਸੱਦ ਲਈ ਹੈ। ਮਾਨ ਦੇ ਸਮਰਥਕ ਵੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਜਿੱਤ ਤੈਅ ਹੈ। ਸਿਆਸੀ ਮਾਹਰ ਦੱਸਦੇ ਹਨ ਕਿ ਹੁਣ ਗਿਣਵੀਆਂ ਵੋਟਾਂ ਦੀ ਗਿਣਤੀ ਬਾਕੀ ਹੈ ਤੇ ਮਾਨ ਵੱਡੇ ਫਰਕ ਨਾਲ ਅੱਗੇ ਹਨ। ਇਸ ਕਾਰਨ ਰੁਝਾਨ ਇਕ ਪਾਸੇ ਹੁੰਦੇ ਨਜ਼ਰ ਆ ਰਹੇ ਹਨ।

ਸਿਮਰਨਜੀਤ ਸਿੰਘ ਮਾਨ ਇਕ ਵਾਰ ਤਕਰੀਬਨ 5000 ਹਜ਼ਾਰ ਵੋਟਾਂ ਨਾਲ ਅੱਗੇ ਸਨ ਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਲਗਾਤਾਰ ਪੱਛੜਦੇ ਨਜ਼ਰ ਆਏ ਹਨ। ਹਾਲਾਂਕਿ ਇਹ ਫਰਕ ਲਗਾਤਾਰ ਘਟਦਾ-ਵਧਦਾ ਰਿਹਾ ਹੈ। ਕੁਝ ਸਮੇਂ ਥੱਲੇ ਆਉਣ ਤੋਂ ਬਾਅਦ ਮਾਨ ਦੇ ਹੱਕ ਵਿਚ ਭੁਗਤੀਆਂ ਵੋਟਾਂ ਨੇ ਫਿਰ ਰਫਤਾਰ ਫੜੀ ਹੈ।