ਸੰਗਰੂਰ ਜਿਮਨੀ ਚੋਣਾਂ : ਗੁਰਮੇਲ ਸਿੰਘ ਤੇ ਸਿਮਰਨਜੀਤ ਸਿੰਘ ਮਾਨ ਵਿਚਾਲੇ ਫਸਵਾਂ ਮੁਕਾਬਲਾ

0
114
Akali Dal Amritsar

ਸੰਗਰੂਰ 26 ਜੂਨ 2022 : ਪੰਜਾਬ ‘ਚ ਸੰਗਰੂਰ ਜ਼ਿਮਨੀ ਚੋਣ ਲਈ ਹੋਈ ਵੋਟਿੰਗ ਦੀ ਗਿਣਤੀ ਜਾਰੀ ਹੈ। ਮੁਢਲੇ ਰੁਝਾਨਾਂ ਵਿਚ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਵਿਚ ਫਸਵਾਂ ਮੁਕਾਬਲਾ ਹੈ।

ਜਦੋਂ ਕਿ ਬਾਕੀ ਧਿਰਾਂ ਮੁਕਾਬਲੇ ਤੋਂ ਕਾਫੀ ਦੂਰ ਹਨ। ਮੁਢਲੇ ਰੁਝਾਨ ਅਕਾਲੀ ਦਲ ਬਾਦਲ ਲਈ ਸਭ ਤੋਂ ਵੱਧ ਨਮੋਸ਼ੀ ਵਾਲੇ ਹਨ। ਇਥੋਂ ਤੱਕ ਕਿ ਬਾਦਲ ਧੜਾ ਭਾਜਪਾ ਨਾਲੋਂ ਵੀ ਕਾਫੀ ਪੱਛੜ ਗਿਆ ਹੈ। ਫਿਲਹਾਲ ਸਿਮਰਨਜੀਤ ਸਿੰਘ ਮਾਨ ਅੱਗੇ ਹਨ। ਹਾਲਾਂਕਿ ਗੁਰਮੇਲ ਸਿੰਘ ਵੀ ਸਖਤ ਟੱਕਰ ਦੇ ਰਹੇ ਹਨ।

ਅਕਾਲੀ ਦਲ ਬਾਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਮੁੱਦਾ ਬਣਾ ਕੇ ਚੋਣ ਲੜਨ ਦੀ ਰਣਨੀਤੀ ਸਫਲ ਹੁੰਦੀ ਨਹੀਂ ਜਾਪ ਰਹੀ। ਮੁਢਲੇ ਰੁਝਾਨਾਂ ਵਿਚ ਅਕਾਲੀ ਦਲ ਬਾਦਲ, ਭਾਜਪਾ ਤੋਂ ਵੀ ਪੱਛੜਦਾ ਨਜ਼ਰ ਆ ਰਿਹਾ ਹੈ।