ਸੰਗਰੂਰ ਜ਼ਿਮਨੀ ਚੋਣ : ਸਿਮਰਨਜੀਤ ਸਿੰਘ ਮਾਨ ਚੱਲ ਰਹੇ ਨੇ ਅੱਗੇ

0
114
Simranjit Singh Mann

ਚੰਡੀਗੜ੍ਹ 25 ਜੂਨ 2022 : ਪੰਜਾਬ ‘ਚ ਸੰਗਰੂਰ ਜ਼ਿਮਨੀ ਚੋਣ ਲਈ 23 ਜੂਨ ਨੂੰ ਹੋਈ ਵੋਟਿੰਗ ਦੀ ਗਿਣਤੀ ਅੱਜ 8 ਵਜੇ ਸ਼ੁਰੂ ਹੋ ਗਈ ਹੈ। ਇਹ ਸੀਟ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਸਦ ਮੈਂਬਰ ਵਜੋਂ ਅਸਤੀਫਾ ਦੇਣ ਪਿੱਛੋਂ ਖਾਲੀ ਹੋਈ ਸੀ।

ਸ਼ੁਰੂਆਤੀ ਰੁਝਾਨ ਵਿਚ ਆਮ ਆਦਮੀ ਪਾਰਟੀ ਪੱਛੜਦੀ ਨਜ਼ਰ ਆ ਰਹੀ ਹੈ ਜਦ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਚੜ੍ਹਤ ਦਿੱਸ ਰਹੀ ਹੈ। ਲਹਿਰਾਗਾਗਾ ਦੇ ਸ਼ੁਰੂਆਤੀ ਰੁਝਾਨ ਵਿਚ ਮਾਨ ਅੱਗੇ ਚੱਲ ਰਹੇ ਹਨ। ਜਦੋਂ ਕਿ ਆਮ ਆਦਮੀ ਪਾਰਟੀ ਪੱਛੜਦੀ ਜਾ ਰਹੀ ਹੈ। ਹਾਲਾਂਕਿ ਇਹ ਸ਼ੁਰੂਆਤੀ ਰੁਝਾਨ ਹਨ, ਅਸਲ ਤਸਵੀਰ ਦੁਪਹਿਰ ਤੋਂ ਬਾਅਦ ਸਾਫ ਹੋ ਜਾਵੇਗੀ। ਦੱਸ ਦਈਏ ਕਿ ਇਨ੍ਹਾਂ ਚੋਣਾਂ ਵਿਚ ਇਸ ਵਾਰ ਮੁੱਖ ਮੁਕਾਬਲਾ ਅਕਾਲੀ ਦਲ ਅੰਮ੍ਰਿਤਸਰ ਤੇ ਆਮ ਆਦਮੀ ਪਾਰਟੀ ਵਿਚ ਦੱਸਿਆ ਜਾ ਰਿਹਾ ਸੀ।