ਰਾਜਕੁਮਾਰ ਵੇਰਕਾ ਵਲੋਂ ਲਗਾਏ ਦੋਸ਼ ‘ਤੇ ਸੁਨੀਲ ਜਾਖੜ ਨੇ ਦਿੱਤਾ ਸਪਸ਼ਟੀਕਰਨ

0
101
Sunil Jakhar

ਚੰਡੀਗੜ੍ਹ 6 ਅਪ੍ਰੈਲ 2022 : ਸਾਬਕਾ ਵਿਧਾਇਕ ਡਾ. ਰਾਜਕੁਮਾਰ ਵੇਰਕਾ ਵਲੋਂ ਲਗਾਏ ਦੋਸ਼ ‘ਤੇ ਸੁਨੀਲ ਜਾਖੜ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਉਹ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਨ। ਉਗ ਹਮੇਸ਼ਾ ਪਿਛੜੇ ਵਰਗ ਦੇ ਹੱਕ ‘ਚ ਲੜਾਈ ਲੜਦੇ ਆ ਰਹੇ ਹਨ। ਜਾਖੜ ਨੇ ਕਿਹਾ ਕਿ ਦਲਿਤ ਸਮਾਜ ਦੇ ਅਪਮਾਨ ਨੂੰ ਲੈ ਕੇ ਜੋ ਦੋਸ਼ ਉਨ੍ਹਾਂ ‘ਤੇ ਲਗਾਏ ਗਏ ਹਨ ਉਹ ਤੋੜ-ਮਰੋੜ ਕੇ ਪੇਸ਼ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਵੀ ਭਾਵਨਾ ਨੂੰ ਠੇਸ ਨਾ ਪਹੁੰਚਣਾ ਬਿਲਕੁੱਲ ਨਹੀਂ ਹੈ।

ਦੱਸ ਦਈਏ ਕਿ ਸਾਬਕਾ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਵੱਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੇ ਦਲਿਤਾਂ ਖਿਲਾਫ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਹੈ, ਜਿਸ ਕਾਰਨ ਸੁਨੀਲ ਜਾਖੜ ਨੂੰ ਬਾਬਾ ਸਾਹਿਬ ਅੰਬੇਡਕਰ ਦੀ ਦਲਿਤ ਸਮਾਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

ਇਸ ਮੌਕੇ ਡਾ: ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸੁਨੀਲ ਜਾਖੜ ਨੇ ਭੱਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ, ਕੀ ਤੁਹਾਡਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ, ਕੀ ਤੁਹਾਡੀ ਇਨਸਾਨੀਅਤ ਮਰ ਗਈ ਹੈ | ਜੇਕਰ ਤੁਸੀਂ ਇਸ ਮਾੜੀ ਸ਼ਬਦਾਵਲੀ ਲਈ ਤੁਰੰਤ ਮੁਆਫ਼ੀ ਨਾ ਮੰਗੀ ਤਾਂ ਕਾਂਗਰਸ ਹਾਈਕਮਾਂਡ ਨੂੰ ਕਿਹਾ ਜਾਵੇਗਾ ਕਿ ਉਹ ਤੁਹਾਨੂੰ ਕਾਂਗਰਸ ਪਾਰਟੀ ‘ਚੋਂ ਬਾਹਰ ਕੱਢ ਦੇਣ, ਜੇਕਰ ਕਾਂਗਰਸ ਹਾਈਕਮਾਂਡ ਨੇ ਇਸ ਬਾਰੇ ਕੁਝ ਨਾ ਕਿਹਾ ਤਾਂ ਸੁਨੀਲ ਜਾਖੜ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ |