ਮੋਗਾ ਤੋਂ ਦਿੱਲੀ ਏਅਰਪੋਰਟ ਲਈ ਵੋਲਵੋ ਬੱਸ ਸੇਵਾ ਕੀਤੀ ਗਈ ਸ਼ੁਰੂ, ਡਾ. ਅਮਨਦੀਪ ਕੌਰ ਨੇ ਦਿੱਤੀ ਹਰੀ ਝੰਡੀ

0
118
Volvo bus service

ਮੋਗਾ 2 ਜੁਲਾਈ 2022 : ਟਰਾਂਸਪੋਰਟ ਮਾਫੀਆਂ ‘ਤੇ ਨਕੇਲ ਕੱਸਣ ਲਈ ਪੰਜਾਬ ਸਰਕਾਰ ਵਲੋਂ ਹਾਲ ਹੀ ‘ਚ ਪ੍ਰਦੇਸ਼ ‘ਚ ਦਿੱਲੀ ਏਅਰਪੋਰਟ ਤੱਕ ਵੋਲਵੋ ਬੱਸ ਸੇਵਾ ਸ਼ੁਰੂ ਕੀਤੀ ਹੈ। ਇਹ ਬੱਸਾਂ ਵੱਖ-ਵੱਖ ਜਿਲਿਆਂ ਤੋਂ ਦਿੱਲੀ ਆਦਿ ਤਕ ਸੇਵਾ ਪ੍ਰਦਾਨ ਕਰਦਿਆਂ ਹਨ। ਉਥੇ ਹੀ ਅੱਜ ਮੋਗਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਅੱਜ ਮੋਗਾ ਤੋਂ ਦਿੱਲੀ ਜਾਨ ਵਾਲੀਆਂ ਬੱਸਾਂ ਨੂੰ ਹੀ ਝੰਡੀ ਦੇ ਕੇ ਰਵਾਨਾ ਕੀਤਾ ਇਸ ਦੇ ਨਾਲ ਹੀ ਆਮ ਆਮਦੀ ਪਾਰਟੀ ਸਰਕਾਰ ਨੂੰ ਯਾਤਰੀਆਂ ਤੋਂ ਘੱਟ ਕਿਰਾਇਆ ਲੈਣ ਲਈ ਧੰਨਵਾਦ ਵੀ ਕੀਤਾ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਲੀ ਹਵਾਈ ਅੱਡੇ ‘ਤੇ ਬੱਸ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ | ਇਸ ਦਾ ਕਿਰਾਇਆ ਬਹੁਤ ਘੱਟ ਰੇਟ ‘ਤੇ ਹੋਵੇਗਾ। ਨਿੱਜੀ ਟਰਾਂਸਪੋਰਟ ਮਾਫੀਆ ਨੂੰ ਜੜ੍ਹੋਂ ਪੁੱਟਣ ਲਈ ਇਹ ਮੁਹਿੰਮ ਸ਼ੁਰੂ ਕਰਨ ਲਈ ਅਸੀਂ ਮਾਨ ਸਰਕਾਰ ਦੇ ਧੰਨਵਾਦੀ ਹਾਂ। ਵੋਲਵੋ ਬੱਸਾਂ ਦਾ ਕਿਰਾਇਆ 1160 ਰੁਪਏ ਹੈ ਜਦਕਿ ਪ੍ਰਾਈਵੇਟ ਬੱਸਾਂ ਦਾ ਕਿਰਾਇਆ 3000 ਰੁਪਏ ਪ੍ਰਤੀ ਯਾਤਰੀ ਹੈ।