ਮੁੱਖ ਮੰਤਰੀ ਭਗਵੰਤ ਮਾਨ ਦੇ ਸਾਰੇ ਪਰਿਵਾਰ ਤੇ ਮੰਤਰੀਆਂ ਦੀਆਂ ਜਨਾਨੀਆਂ ਨੂੰ ਸੁਰੱਖਿਆ ਕਿਉਂ ਦਿੱਤੀ: ਵਲਟੋਹਾ

0
100
Virsa Singh Valtoha

ਚੰਡੀਗੜ੍ਹ 23 ਅਪ੍ਰੈਲ 2022 : ਪੰਜਾਬ ਵਿਚ ਭਗਵੰਤ ਮਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਮਾਨ ਸਰਕਾਰ ਨੇ 184 ਸਾਬਕਾ ਵਿਧਾਇਕਾਂ-ਮੰਤਰੀਆਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਇਸ ਲਿਸਟ ‘ਚ ਅਕਾਲੀ ਦਲ, ਕਾਂਗਰਸ ਤੇ ਬੀਜੇਪੀ ਦੇ ਐਮਐਲਏ ਦੇ ਨਾਂ ਵੀ ਸ਼ਾਮਲ ਹਨ।

ਇਸ ਦੇ ਨਾਲ ਹੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਇਸ ਮੁੱਦੇ ਉਤੇ ਮਾਨ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਹਨ। ਉਨ੍ਹਾਂ ਕਿਹਾ ਕਿ ਮੈਂ ਨਾ ਤਾਂ ਨਹੀਂ ਲੈਣਾ, ਪਰ ਉਸ ਹੱਥ ਤੀਲਾਂ ਵਾਲੀ ਡੱਬੀ ਆ ਗਈ। ਜਦੋਂ ਉਸ ਦੇ ਹੱਥ ਤੀਲਾਂ ਵਾਲੀ ਡੱਬੀ ਆ ਜਾਵੇ ਤਾਂ ਜੋ ਉਹ ਕਰ ਸਕਦਾ ਹੈ, ਉਹ ਤਾਂ ਕਰੇਗਾ ਹੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦਾ ਸਾਰਾ ਟੱਬਰ ਸੁਰੱਖਿਆ ਲਈ ਫਿਰਦਾ ਹੈ, ਇਨ੍ਹਾਂ ਦੀਆਂ ਜਨਾਨੀਆਂ ਸੁਰੱਖਿਆ ਲਈ ਫਿਰਦੀਆਂ ਹਨ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਭੈਣ, ਜੀਜੇ ਤੇ ਮਾਂ ਨੂੰ ਕੀ ਖਤਰਾ ਹੈ। ਕਾਂਗਰਸ ਤੇ ਅਕਾਲੀ ਦਲ ਦੇ ਸਾਬਕਾ ਵਿਧਾਇਕਾਂ ਤੋਂ ਸਾਰੀ-ਸਾਰੀ ਸੁਰੱਖਿਆ ਵਾਪਸ ਲੈ ਲਈ। ਜਦ ਕਿ ਸਾਬਕਾ ਐਮਐਲਏ ਨੂੰ ਵੀ 2 ਗੰਨਮੈਨ ਮਿਲਦੇ ਹਨ।